ਮੂਸੇਵਾਲਾ ਦੇ ਨਵੇਂ ਗੀਤ ‘ਆਈਜ਼ ਆਨ ਮੀ’ ਦਾ ਪੋਸਟਰ ਹੋਇਆ ਰਿਲੀਜ਼, ਪੋਸਟਰ ‘ਤੇ ਲਿਖੀ ‘ਕਾਤਲਾਂ’ ਦੀ ਪਲਾਨਿੰਗ

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ &lsquoਆਈਜ ਆਨ ਮੀ&rsquo ਜਲਦੀ ਰਿਲੀਜ਼ ਹੋਣ ਵਾਲਾ ਹੈ। ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ &lsquoਤੇ ਗਾਣੇ ਦਾ ਪੋਸਟਰ ਜਾਰੀ ਕੀਤਾ ਗਿਆ ਹੈ। ਪੋਸਟਰ ਵਿਚ ਸਿੱਧੂ ਮੂਸੇਵਾਲਾ &lsquoਤੇ ਹੋਏ ਹਮਲਿਆਂ, ਉਸ ਦੇ ਸੁਰੱਖਿਆ ਗਾਰਡਾਂ, ਅਸਲੇ ਸਣੇ ਹੋਰ ਜਾਣਕਾਰੀਆਂ ਲਿਖੀਆਂ ਗਈਆਂ ਹਨ। ਇਸ ਲਈ ਕਿਆਸ ਲਗਾਏ ਜਾ ਰਹੇ ਹਨ ਕਿ ਮੂਸੇਵਾਲਾ ਦੇ ਇਸ ਨਵੇਂ ਗੀਤ ਵਿਚ ਇਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਹੋਵੇਗਾ।

ਪੋਸਟਰ ਦਾ ਟਾਈਟਲ &lsquoEyes on Me&rsquo ਦਿੱਤਾ ਗਿਆ ਹੈ। ਇਸ ਵਿਚ ਸਭ ਤੋਂ ਉਪਰ 25 ਮਾਰਚ 2021 ਦੀ ਤਰੀਕ ਲਿਖੀ ਹੋਈ ਹੈ ਜੋ ਕਿ ਦਰਸਾਉਂਦੀ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਸਵਾ ਸਾਲ ਪਹਿਲਾਂ ਤੋਂ ਹੀ ਉਨ੍ਹਾਂ ਦੀ ਹਰ ਹਰਕਤ &lsquoਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਸੀ। ਪੋਸਟਰ ਵਿਚ ਮੂਸੇਵਾਲਾ ਦੇ ਅਸਲੇ ਦਾ ਵੀ ਜ਼ਿਕਰ ਹੈ ਤੇ ਨਾਲ ਹੀ ਉਸ ਦੀ ਸੁਰੱਖਿਆ ਵਿਚ ਤਾਇਨਾਤ ਗੰਨਮੈਨਾਂ ਦਾ ਵੀ ਜ਼ਿਕਰ ਹੈ।


ਪੋਸਟਰ &lsquoਤੇ ਮੂਸੇਵਾਲਾ ਦੀਆਂ ਕਾਰਾਂ ਬੁਲੇਟਪਰੂਫ ਫਾਰਚੂਨਰ, ਥਾਰ ਤੇ ਸਕਾਰਪੀਓ ਬਾਰੇ ਲਿਖਿਆ ਹੈ। ਇਸ ਵਿਚ ਲਿਖਿਆ ਹੈ ਕਿ ਹਵੇਲੀ ਤੋਂ ਸ਼ਾਮ 4 ਜਾਂ 5 ਵਜੇ ਨਿਕਲਦੇ ਹਨ ਤੇ ਅਕਸਰ ਅੱਧੀ ਰਾਤ ਨੂੰ ਪਰਤਦੇ ਹਨ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਉਹ ਅਕਸਰ ਆਪਣੇ ਪਿਤਾ ਜਾਂ ਪਿੰਡ ਦੇ 4-5 ਦੋਸਤਾਂ ਦੇ ਨਾਲ ਹੁੰਦੇ ਸਨ।