ਕੈਨੇਡਾ ਵੱਲੋਂ ਨਵੇਂ ਕਾਨੂੰਨ ਨਾਲ ਅਸਾਇਲਮ ਨਿਯਮਾਂ ਵਿੱਚ ਸਖ਼ਤੀ ਸਮਾਂ ਸੀਮਾ ਵਿੱਚ ਵੱਡੇ ਬਦਲਾਅ

ਕੈਨੇਡਾ ਸਰਕਾਰ ਨੇ ਅਸਾਇਲਮ (ਸ਼ਰਨ) ਦੇ ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਲਈ ਇੱਕ ਨਵਾਂ ਕਾਨੂੰਨ ਪਾਸ ਕੀਤਾ ਹੈ। 'ਬਿੱਲ ਸੀ-12' ਜਾਂ 'ਸਟਰੈਂਥਨਿੰਗ ਕੈਨੇਡਾ&rsquoਜ਼ ਇਮੀਗ੍ਰੇਸ਼ਨ ਸਿਸਟਮ ਐਂਡ ਬਾਰਡਰਜ਼ ਐਕਟ' ਨਾਮਕ ਇਸ ਕਾਨੂੰਨ ਨੂੰ 26 ਮਾਰਚ 2026 ਨੂੰ ਸ਼ਾਹੀ ਸਹਿਮਤੀ ਮਿਲੀ ਅਤੇ ਇਹ ਹੁਣ ਲਾਗੂ ਹੋ ਗਿਆ ਹੈ।
ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅਨੁਸਾਰ ਇਸ ਕਾਨੂੰਨ ਦੇ ਚਾਰ ਮੁੱਖ ਹਿੱਸੇ ਹਨ। ਇਹ ਨਵੇਂ ਨਿਯਮ ਜੋੜਦਾ ਹੈ ਕਿ ਕੌਣ ਅਸਾਇਲਮ ਦਾ ਦਾਅਵਾ ਕਰ ਸਕਦਾ ਹੈ, ਪ੍ਰਕਿਰਿਆ ਨੂੰ ਤੇਜ਼ ਅਤੇ ਸਰਲ ਬਣਾਉਂਦਾ ਹੈ, ਸਰਕਾਰੀ ਵਿਭਾਗਾਂ ਵਿਚਕਾਰ ਜਾਣਕਾਰੀ ਸਾਂਝੀ ਕਰਨ ਦੀ ਇਜਾਜ਼ਤ ਦਿੰਦਾ ਹੈ ਅਤੇ ਸਰਕਾਰ ਨੂੰ ਇਮੀਗ੍ਰੇਸ਼ਨ ਦਸਤਾਵੇਜ਼ਾਂ ਤੇ ਅਰਜ਼ੀਆਂ 'ਤੇ ਵਧੇਰੇ ਸ਼ਕਤੀ ਪ੍ਰਦਾਨ ਕਰਦਾ ਹੈ।
ਇਸ ਸਾਲ ਕੈਨੇਡਾ ਵਿੱਚ ਅਸਾਇਲਮ ਮੰਗਣ ਵਾਲਿਆਂ ਵਿੱਚ ਭਾਰਤੀ ਨਾਗਰਿਕ ਸਭ ਤੋਂ ਅੱਗੇ ਹਨ। 2025 ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤ ਦੇ ਲੋਕਾਂ ਨੇ ਲਗਪਗ 9,770 ਰਿਫਿਊਜੀ ਦਾਅਵੇ ਦਾਇਰ ਕੀਤੇ, ਜੋ ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ ਹਨ। ਪੰਜਾਬ ਸਮੇਤ ਕਈ ਸੂਬਿਆਂ ਤੋਂ ਅਜਿਹੇ ਦਾਅਵੇ ਕੀਤੇ ਜਾਂਦੇ ਹਨ, ਜੋ ਅਕਸਰ ਸਿਆਸੀ ਜਾਂ ਸੁਰੱਖਿਆ ਚਿੰਤਾਵਾਂ ਨਾਲ ਜੁੜੇ ਹੁੰਦੇ ਹਨ।