ਆਸਟਰੇਲੀਆ ’ਚ ਤੇਲ ਸੰਕਟ ਕਾਰਨ ਸੇਵਾਵਾਂ ਪ੍ਰਭਾਵਿਤ

ਆਸਟਰੇਲੀਆ ਵਿੱਚ ਤੇਲ ਸੰਕਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਪ੍ਰਤੀ ਲਿਟਰ ਪੈਟਰੋਲ ਦੀ ਕੀਮਤ ਲਗਭਗ 2.07 ਡਾਲਰ ਹੈ ਅਤੇ ਕੁਝ ਖੇਤਰਾਂ ਵਿੱਚ ਇਹ 3 ਡਾਲਰ ਤੱਕ ਪਹੁੰਚ ਗਈ ਹੈ। ਡੀਜ਼ਲ ਦੀਆਂ ਕੀਮਤਾਂ ਵੀ ਲਗਭਗ 67 ਫ਼ੀਸਦੀ ਵਧ ਗਈਆਂ ਹਨ। ਦੇਸ਼ ਕੋਲ 1.8 ਅਰਬ ਬੈਰੇਲ ਤੇਲ ਦੇ ਭੰਡਾਰ ਹਨ ਪਰ ਆਸਟਰੇਲੀਆ ਦੀ ਖਪਤ ਦਾ ਵੱਡਾ ਹਿੱਸਾ ਦਰਾਮਦ ਈਂਧਨ &rsquoਤੇ ਨਿਰਭਰ ਕਰਦਾ ਹੈ। ਮੌਜੂਦਾ ਸਟਾਕ ਸਿਰਫ 22 ਤੋਂ 38 ਦਿਨਾਂ ਲਈ ਕਾਫ਼ੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਕਹਿ ਰਹੇ ਹਨ ਕਿ ਸਪਲਾਈ ਠੀਕ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਚੀਨ ਅਤੇ ਹੋਰ ਸਪਲਾਇਰਾਂ ਤੋਂ 8 ਅਪਰੈਲ ਤੱਕ ਜੈੱਟ ਈਂਧਨ ਦੇ ਛੇ ਟੈਂਕਰ ਆਸਟਰੇਲੀਆ ਪੁੱਜਣਗੇ। ਦੂਜੇ ਪਾਸੇ ਵਿਰੋਧੀ ਧਿਰ ਸਰਕਾਰ ਨੂੰ ਕਮਜ਼ੋਰ ਦੱਸਦਿਆਂ ਸਪਲਾਈ ਤੇਜ਼ ਕਰਨ &rsquoਤੇ ਜ਼ੋਰ ਦੇ ਰਹੀ ਹੈ। ਈਂਧਨ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਘਰੇਲੂ ਸਾਮਾਨ ਦੀ ਖ਼ਰੀਦਦਾਰੀ ਅਤੇ ਹੋਰ ਲੋੜਾਂ &rsquoਤੇ ਵੀ ਪੈ ਰਿਹਾ ਹੈ। ਸਰਕਾਰ ਨੇ ਜਨਤਕ ਰੇਲ-ਬੱਸ ਸੇਵਾਵਾਂ ਦੀ ਵਰਤੋਂ ਕਰਨ ਅਤੇ ਘਰਾਂ ਤੋਂ ਆਨਲਾਈਨ ਕੰਮ ਕਰਨ ਦੀ ਸਲਾਹ ਦਿੱਤੀ ਹੈ।