ਇਰਾਨ ਵਿਰੁਧ ਜੰਗ ਵਿਚ ਜਲਦੀ ਸ਼ਾਮਲ ਹੋ ਸਕਦਾ ਹੈ ਯੂ.ਏ.ਈ.

ਇਰਾਨ ਅਤੇ ਇਜ਼ਰਾਈਲ-ਅਮਰੀਕਾ ਦੀ ਜੰਗ ਨਾਲ ਖਾੜੀ ਦੇਸ਼ ਸਿੱਧੇ ਤੌਰ &rsquoਤੇ ਪ੍ਰਭਾਵਤ ਹਨ। ਖਾਸ ਤੌਰ &rsquoਤੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਇਰਾਨ ਦੇ ਨਿਸ਼ਾਨੇ &rsquoਤੇ ਦਿਸ ਰਿਹਾ ਹੈ। ਪਿਛਲੇ ਤਿੰਨ ਹਫ਼ਤਿਆਂ ਤੋਂ ਇਰਾਨ ਨੇ ਯੂ.ਏ.ਈ. &rsquoਤੇ 2,200 ਤੋਂ ਵੱਧ ਮਿਜ਼ਾਈਲਾਂ ਅਤੇ ਡਰੋਨ ਦਾਗੇ ਹਨ। ਯੂ.ਏ.ਈ. ਇਸ ਲਈ ਲਗਾਤਾਰ ਇਰਾਨ &rsquoਤੇ ਗੁੱਸਾ ਜ਼ਾਹਰ ਕਰਦਾ ਰਿਹਾ ਹੈ।
ਯੂ.ਏ.ਈ. ਨੇ ਕਈ ਮੌਕਿਆਂ &rsquoਤੇ ਜਵਾਬੀ ਹਮਲੇ ਦਾ ਅਧਿਕਾਰ ਰੱਖਣ ਦੀ ਗੱਲ ਕੀਤੀ ਹੈ। ਹੁਣ ਯੂ.ਏ.ਈ. ਇਸ ਤੋਂ ਅੱਗੇ ਵਧਦੇ ਹੋਏ ਇਰਾਨ &rsquoਤੇ ਜਵਾਬੀ ਹਮਲਾ ਕਰ ਸਕਦਾ ਹੈ। ਹਾਲ ਹੀ ਵਿਚ ਅਮਰੀਕਾ ਵਿਚ ਯੂ.ਏ.ਈ. ਦੇ ਰਾਜਦੂਤ ਨੇ ਕਿਹਾ ਹੈ ਕਿ ਇਰਾਨ ਵਿਚ ਸਿਰਫ਼ ਜੰਗਬੰਦੀ ਹੀ ਕਾਫ਼ੀ ਨਹੀਂ ਹੋਵੇਗੀ। ਕਿਸੇ ਸ਼ਾਂਤੀਵਾਰਤਾ ਦੀ ਬਜਾਏ ਨਿਰਣਾਇਕ ਨਤੀਜੇ ਲਈ ਜ਼ੋਰ ਦਿਤਾ ਜਾਣਾ ਚਾਹੀਦਾ ਹੈ।
ਤਾਂ ਜੋ ਖੇਤਰ ਵਿਚ ਸ਼ਾਂਤੀ ਸੁਨਿਸ਼ਚਿਤ ਕੀਤੀ ਜਾ ਸਕੇ। ਇਰਾਨ ਅਤੇ ਯੂ.ਏ.ਈ. ਦੇ ਸੰਬੰਧ ਇਤਿਹਾਸਕ ਤੌਰ &rsquoਤੇ ਤਣਾਅਪੂਰਨ ਰਹੇ ਹਨ। ਇਸ ਕੁੜੱਤਣ ਦਾ ਕਾਰਨ ਲੰਮੇ ਸਮੇਂ ਤੋਂ ਚੱਲ ਰਹੇ ਖੇਤਰੀ ਵਿਵਾਦ ਹਨ। ਸਾਲ 2020 ਦੇ ਅਬਰਾਹਮ ਸਮਝੌਤੇ ਤੋਂ ਬਾਅਦ ਯੂ.ਏ.ਈ. ਦੀ ਇਜ਼ਰਾਈਲ ਨਾਲ ਨੇੜਤਾ ਵਧੀ ਹੈ। ਇਸ ਨੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਨੂੰ ਹੋਰ ਵੱਧਾ ਦਿਤਾ ਹੈ।
ਵਾਲ ਸਟ੍ਰੀਟ ਜਰਨਲ ਮੁਤਾਬਕ, ਯੂ.ਏ.ਈ. ਦਾ ਸਬਰ ਟੁੱਟ ਰਿਹਾ ਹੈ ਅਤੇ ਉਹ ਇਰਾਨ ਦੇ ਵਿਰੁਧ ਲੜਾਈ ਵਿਚ ਸ਼ਾਮਲ ਹੋ ਸਕਦਾ ਹੈ। ਜੇ ਯੂ.ਏ.ਈ. ਜੰਗ ਵਿਚ ਕੂਦਦਾ ਹੈ ਤਾਂ ਇਸ ਦਾ ਭਾਰਤ &rsquoਤੇ ਸਿੱਧਾ ਅਸਰ ਹੋਵੇਗਾ। ਭਾਰਤੀ ਭਾਈਚਾਰਾ ਯੂ.ਏ.ਈ. ਵਿਚ ਸੱਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। ਯੂ.ਏ.ਈ. ਵਿਚ ਭਾਰਤ ਦੇ ਕਰੀਬ 42 ਲੱਖ ਲੋਕ ਰਹਿੰਦੇ ਹਨ, ਜੋ ਦੇਸ਼ ਦੀ ਕੁਲ ਆਬਾਦੀ ਦਾ ਲਗਭਗ 35 ਫ਼ੀ ਸਦੀ ਹੈ। ਇਸ ਤਰ੍ਹਾਂ ਯੂ.ਏ.ਈ. ਵਿਚ ਜੰਗ ਨਵੀਂ ਦਿੱਲੀ ਦੀ ਚਿੰਤਾਂਵਾਂ ਨੂੰ ਹੋਰ ਵਧਾਏਗੀ।