ਅਮਰੀਕਾ ਤੇ ਯੂਰੋਪ ’ਚ ਤਾਨਾਸ਼ਾਹੀ ਵਿਰੋਧੀ ਰੈਲੀਆਂ

ਅਮਰੀਕਾ ਤੇ ਯੂਰੋਪ ਦੇ ਇਲਾਕਿਆਂ &rsquoਚ ਅੱਜ ਤਾਨਾਸ਼ਾਹੀ ਵਿਰੋਧੀ ਰੈਲੀਆਂ &rsquoਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲੈ ਕੇ ਇਰਾਨ ਜੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਅਮਰੀਕਾ ਦਾ ਮਿਨੇਸੋਟਾ ਸੂਬਾ ਇਸ ਸੰਘਰਸ਼ ਦਾ ਮੁੱਖ ਕੇਂਦਰ ਬਣ ਕੇ ਉਭਰਿਆ ਹੈ, ਜਿੱਥੇ ਹਜ਼ਾਰਾਂ ਲੋਕਾਂ ਨੇ ਇਕਜੁੱਟਤਾ ਦਿਖਾਉਂਦਿਆਂ ਟਰੰਪ ਦੀਆਂ ਸਖ਼ਤ ਪਰਵਾਸ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।

ਸੇਂਟ ਪੌਲ ਦੇ ਕੈਪੀਟਲ ਲਾਅਨ &rsquoਚ ਕੀਤੀ ਮੁੱਖ ਰੈਲੀ ਵਿੱਚ ਮਸ਼ਹੂਰ ਗਾਇਮ ਬਰੂਸ ਸਪ੍ਰਿੰਗਸਟੀਨ ਵੀ ਸ਼ਾਮਲ ਹੋਏ। ਬਰੂਸ ਤੇ ਹੋਰ ਬੁਲਾਰਿਆਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਸੜਕਾਂ &rsquoਤੇ ਉਤਰ ਕੇ ਅਮਰੀਕੀ ਪਰਵਾਸ ਏਜੰਸੀ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਸੂਬੇ ਦੇ ਲੋਕਾਂ ਦੀ ਸ਼ਲਾਘਾ ਕੀਤੀ। ਬਰੂਸ ਸਪ੍ਰਿੰਗਸਟੀਨ ਨੇ ਫੈਡਰਲ ਏਜੰਟਾਂ ਦੀ ਗੋਲੀਬਾਰੀ &rsquoਚ ਰਿਨੀ ਗੁੱਡ ਅਤੇ ਐਲੇਕਸ ਪ੍ਰੈੱਟੀ ਦੀ ਮੌਤ &rsquoਤੇ ਰੋਸ ਜ਼ਾਹਿਰ ਕਰਦਿਆਂ ਆਪਣਾ ਗੀਤ &lsquoਸਟ੍ਰੀਟਸ ਆਫ ਮਿਨੇਪੋਲਿਸ&rsquo ਗਾਇਆ।