ਅਮਰੀਕਾ ‘ਚ ਸੜਕਾਂ ‘ਤੇ ਉਤਰੇ 80 ਲੱਖ ਲੋਕ

ਅਮਰੀਕਾ ਵਿਚ ਰਾਸ਼ਟਰਪਤੀ ਟਰੰਪ ਖਿਲਾਫ ਹੋਏ &lsquoਨੋ ਕਿੰਗਸ ਰੈਲੀ&rsquo ਵਿਚ 80 ਲੱਖ ਲੋਕਾਂ ਨੇ ਹਿੱਸਾ ਲਿਆ। ਰਿਪੋਰਟ ਮੁਤਾਬਕ ਪੂਰੇ ਅਮਰੀਕਾ ਦੇ ਸਾਰੇ 50 ਸੂਬਿਆਂ ਵਿਚ 3300 ਤੋਂ ਵੱਧ ਥਾਵਾਂ &lsquoਤੇ ਇਹ ਪ੍ਰਦਰਸ਼ਨ ਆਯੋਜਿਤ ਕੀਤੇ ਗਏ।
ਆਯੋਜਕਾਂ ਨੇ ਦੱਸਿਆ ਕਿ ਅਕਤੂਬਰ ਵਿਚ ਹੋਏ ਪਿਛਲੇ ਨੋ ਕਿੰਗਸ ਪ੍ਰਦਰਸ਼ਨਾਂ ਦੀ ਤੁਲਨਾ ਵਿਚ ਇਸ ਵਾਰ ਲਗਭਗ 10 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ ਤੇ ਲਗਭਗ 600 ਤੋਂ ਵੱਧ ਪ੍ਰੋਗਰਾਮ ਆਯੋਜਿਤ ਕੀਤੇ ਗਏ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਟਰੰਪ ਸਰਕਾਰ ਦੀਆਂ ਕਈ ਨੀਤੀਆਂ ਤੋਂ ਨਾਰਾਜ਼ ਹਨ। ਉਨ੍ਹਾਂ ਦਾ ਗੁੱਸਾ ਖਾਸ ਤੌਰ &lsquoਤੇ ਈਰਾਨ ਨਾਲ ਵਧਦੇ ਤਣਾਅ, ਸਖਤ ਇਮੀਗ੍ਰੇਸ਼ਨ ਕਾਰਵਾਈ ਤੇ ਵਧਦੀ ਮਹਿੰਗਾਈ ਨੂੰ ਲੈ ਕੇ ਹੈ। ਕਈ ਥਾਵਾਂ &lsquoਤੇ ਲੋਕਾਂ ਨੇ ਟਰੰਪ ਤੇ ਉਪ ਰਾਸ਼ਟਰਪਤੀ ਜੇਡੀ ਵੇਂਸ ਖਿਲਾਫ ਪੋਸਟਰ ਦਿਖਾਏ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।
ਟਰੰਪ ਖਿਲਾਫ ਹੁਣ ਤੱਕ ਰਾਸ਼ਟਰੀ ਪੱਧਰ &lsquoਤੇ 3 ਵਾਰ &lsquoਨੋ ਕਿੰਗਸ&rsquo ਪ੍ਰਦਰਸ਼ਨ ਹੋ ਚੁੱਕੇ ਹਨ। ਪਹਿਲਾ ਵੱਡਾ ਪ੍ਰਦਰਸ਼ਨ ਜੂਨ 2025 ਵਿਚ ਹੋਇਆ ਸੀ। ਇਸ ਦੇ ਬਾਅਦ ਅਕਤੂਬਰ 2025 ਵਿਚ ਦੂਜਾ ਵਿਰੋਧ ਹੋਇਆ ਜਦੋਂ ਕਿ ਤੀਜਾ ਵਿਰੁੱਧ 28 ਮਾਰਚ 2026 ਨੂੰ ਹੋਇਆ।
ਵਹਾਈਟ ਹਾਊਸ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ &lsquoਥੈਰੇਪੀ ਸੈਸ਼ਨ&rsquo ਦੱਸਦੇ ਹੋਏ ਕਿਹਾ ਕਿ ਆਮ ਲੋਕਾਂ ਨੂੰ ਇਸ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫੈਸਲੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ &lsquoਰਾਜਾ&rsquo ਨਹੀਂ ਹਨ ਤੇ ਉਨ੍ਹਾਂ ਖਿਲਾਫ ਲਗਾਏ ਜਾ ਰਹੇ ਦੋਸ਼ ਗਲਤ ਹਨ। ਸਿਰਫ ਅਮਰੀਕਾ ਹੀ ਨਹੀਂ ਸਗੋਂ ਦੁਨੀਆ ਦੇ ਦੂਜੇ ਹਿੱਸਿਆਂ ਵਿਚ ਵੀ ਟਰੰਪ ਖਿਲਾਫ ਨਾਰਾਜ਼ਗੀ ਦੇਖਣ ਨੂੰ ਮਿਲੀ ਹੈ। ਪੈਰਿਸ, ਲੰਦਨ ਤੇ ਲਿਬਸਨ ਵਰਗੇ ਸ਼ਹਿਰਾਂ ਵਿਚ ਵੀ ਲੋਕਾਂ ਨੇ ਸੜਕਾਂ &lsquoਤੇ ਉਤਰ ਕੇ ਟਰੰਪ ਖਿਲਾਫ ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ।