ਉੱਤਰ ਕੋਰੀਆ ਵੱਲੋਂ ਅਮਰੀਕਾ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਦੀ ਅਜ਼ਮਾਇਸ਼

ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਉੱਚ ਤਾਕਤੀ ਠੋਸ ਈਂਧਨ ਇੰਜਣ ਦੀ ਅਜ਼ਮਾਇਸ਼ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਦੇਸ਼ ਦੀ ਰਣਨੀਤਕ ਫ਼ੌਜੀ ਸਮਰੱਥਾ ਵਧਾਉਣ ਲਈ ਵੱਡੀ ਪ੍ਰਾਪਤੀ ਵਜੋਂ ਸਲਾਹਿਆ। ਇਹ ਤਜਰਬਾ ਸੰਕੇਤ ਦਿੰਦਾ ਹੈ ਕਿ ਕਿਮ ਜੋਂਗ ਉਨ ਮਿਜ਼ਾਈਲਾਂ ਦੇ ਭੰਡਾਰ ਨੂੰ ਅਮਰੀਕੀ ਮੁੱਖ ਸਰਜ਼ਮੀਨ ਤੱਕ ਪਹੁੰਚਾਉਣ ਦੇ ਸਮਰੱਥ ਅਤੇ ਆਧੁਨਿਕ ਬਣਾਉਣ ਦਾ ਇਰਾਦਾ ਰੱਖਦੇ ਹਨ। ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੀ ਇਹ ਰਿਪੋਰਟ ਕਿਮ ਜੋਂਗ ਉਨ ਵੱਲੋਂ ਉੱਤਰੀ ਕੋਰੀਆ ਦੀ ਸੰਸਦ ਵਿੱਚ ਦਿੱਤੇ ਭਾਸ਼ਣ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਵਿੱਚ ਉਨ੍ਹਾਂ ਆਪਣੇ ਦੇਸ਼ ਦੀ ਪਰਮਾਣੂ ਸ਼ਕਤੀ ਸਥਿਤੀ ਨੂੰ ਹੋਰ ਮਜ਼ਬੂਤ ਬਣਾਉਣ ਦਾ ਅਹਿਦ ਲਿਆ ਸੀ। ਕਿਮ ਜੋਂਗ ਉਨ ਨੇ ਮੱਧ ਪੂਰਬ ਵਿੱਚ ਜੰਗ ਦੇ ਪ੍ਰਸੰਗ &rsquoਚ ਅਮਰੀਕਾ &rsquoਤੇ ਆਲਮੀ &lsquoਸਰਕਾਰੀ ਅਤਿਵਾਦੀ ਅਤੇ ਹਮਲਾਵਰ&rsquo ਹੋਣ ਦਾ ਦੋਸ਼ ਲਾਇਆ ਸੀ।
ਨਿਊਜ਼ ਏਜੰਸੀ ਮੁਤਾਬਕ ਕਿਮ ਜੋਂਗ ਉਨ ਨੇ ਮਿਸ਼ਰਤ ਕਾਰਬਨ ਫਾਈਬਰ ਸਮੱਗਰੀ ਨਾਲ ਬਣਾਏ ਗਏ ਨਵੇਂ ਉੱਨਤ ਇੰਜਣ ਦਾ ਜ਼ਮੀਨ &rsquoਤੇ ਕੀਤਾ ਗਿਆ ਪ੍ਰੀਖਣ ਦੇਖਿਆ। ਇੰਜਣ ਦੀ ਵੱਧ ਤੋਂ ਵੱਧ ਸਮਰੱਥਾ 2,500 ਕਿਲੋਟਨ ਹੈ, ਜੋ ਸਤੰਬਰ ਵਿੱਚ ਕੀਤੇ ਅਜਿਹੇ ਤਜਰਬੇ ਦੇ 1,971 ਕਿਲੋਟਨ ਤੋਂ ਕਿਤੇ ਵੱਧ ਹੈ। ਨਿਰੀਖਕਾਂ ਮੁਤਾਬਕ ਇੰਜਣ ਦੀ ਤਾਕਤ ਵਧਾਉਣ ਦਾ ਇਹ ਯਤਨ ਸੰਭਾਵੀ ਤੌਰ &rsquoਤੇ ਅਮਰੀਕੀ ਰੱਖਿਆ ਪ੍ਰਣਾਲੀ ਨੂੰ ਮਾਤ ਦੇਣ ਲਈ ਮਿਜ਼ਾਈਲ &rsquoਤੇ ਕਈ ਵਾਰਹੈੱਡ ਲਾਉਣ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਹੋਇਆ ਹੈ। ਨਿਊਜ਼ ਏਜੰਸੀ ਨੇ ਇਹ ਨਹੀਂ ਦੱਸਿਆ ਕਿ ਇਹ ਅਜ਼ਮਾਇਸ਼ ਅਸਲ ਵਿੱਚ ਕਦੋਂ ਜਾਂ ਕਿੱਥੇ ਹੋਈ।