ਪਾਕਿਸਤਾਨ ਸਰਕਾਰ ਨੇ ਲਾਇਆ ਸਮਾਰਟ ਲਾਕਡਾਊਨ, ਸਕੂਲਾਂ ਦੀ ਪੜ੍ਹਾਈ ਕੀਤੀ ਆਨਲਾਈਨ

ਇਸਲਾਮਾਬਾਦ : ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਜੰਗ ਨੇ ਜਿੱਥੇ ਦੁਨੀਆ ਭਰ &rsquoਚ ਤੇਲ ਤੇ ਗੈਸ ਦਾ ਸੰਕਟ ਪੈਦਾ ਕਰ ਦਿਤਾ ਹੈ, ਉੱਥੇ ਹੀ ਇਸ ਦਾ ਸੱਭ ਤੋਂ ਵੱਡਾ ਅਸਰ ਪਾਕਿਸਤਾਨ &rsquoਚ ਦੇਖਣ ਨੂੰ ਮਿਲ ਰਿਹਾ ਹੈ।
ਗਲੋਬਲ ਪੱਧਰ &rsquoਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਅਤੇ ਕੀਮਤਾਂ ਵਿਚ ਭਾਰੀ ਉਛਾਲ ਆਉਣ ਕਾਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਪੂਰੇ ਪਾਕਿਸਤਾਨ ਵਿਚ &lsquoਸਮਾਰਟ ਲਾਕਡਾਊਨ&rsquo ਲਗਾਉਣ ਦਾ ਐਲਾਨ ਕੀਤਾ ਹੈ। ਇਸ ਕਦਮ ਦਾ ਮੁੱਖ ਉਦੇਸ਼ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਨੂੰ ਘਟਾਉਣਾ ਹੈ।
ਹੁਕਮਾਂ ਮੁਤਾਬਕ ਦੇਸ਼ ਭਰ ਦੇ ਸਕੂਲ ਅਗਲੇ ਦੋ ਹਫ਼ਤਿਆਂ ਲਈ ਬੰਦ ਕਰ ਦਿਤੇ ਗਏ ਹਨ। ਕਈ ਇਲਾਕਿਆਂ ਵਿਚ ਆਨਲਾਈਨ ਕਲਾਸਾਂ ਲਗਾਉਣ ਦੇ ਨਿਰਦੇਸ਼ ਦਿਤੇ ਗਏ ਹਨ। ਇਸ ਤੋਂ ਇਲਾਵਾ ਜ਼ਰੂਰੀ ਵਸਤੂਆਂ, ਜਿਵੇਂ ਦਵਾਈਆਂ ਅਤੇ ਰਾਸ਼ਨ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਅਤੇ ਵਪਾਰਕ ਅਦਾਰੇ ਸ਼ਾਮ ਨੂੰ ਜਲਦੀ ਬੰਦ ਕਰਨ ਦੇ ਹੁਕਮ ਦਿਤੇ ਗਏ ਹਨ।
ਸਰਕਾਰੀ ਮੁਲਾਜ਼ਮਾਂ ਲਈ &lsquoਵਰਕ ਫ਼ਰਾਮ ਹੋਮ&rsquo ਲਾਗੂ ਕੀਤਾ ਗਿਆ ਹੈ ਅਤੇ ਸਰਕਾਰੀ ਗੱਡੀਆਂ ਦੇ ਤੇਲ ਕੋਟੇ ਵਿਚ 60 ਫ਼ੀ ਸਦੀ ਤਕ ਦੀ ਕਟੌਤੀ ਕੀਤੀ ਗਈ ਹੈ। ਗ਼ੈਰ-ਜ਼ਰੂਰੀ ਸਫ਼ਰ &rsquoਤੇ ਰੋਕ ਲਗਾਉਣ ਲਈ ਹਾਈਵੇਅ &rsquoਤੇ ਨਿਗਰਾਨੀ ਵਧਾ ਦਿਤੀ ਗਈ ਹੈ। ਇਥੋਂ ਤਕ ਕਿ ਵਿਆਹ ਸਮਾਗਮਾਂ ਅਤੇ ਵੱਡੇ ਇਕੱਠਾਂ &rsquoਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।