ਫਿਰੋਜ਼ਪੁਰ ਦੇ ਹੋਨਹਾਰ ਗੌਰਵ ਸ਼ਰਮਾ ਨੇ ਯੂਕੇ ਤੋਂ ਹਾਸਲ ਕੀਤੀ ਇੰਟਰਨੈਸ਼ਨਲ ਹੋਸਪਿਟੈਲਿਟੀ ਮੈਨੇਜਮੈਂਟ ਦੀ ਡਿਗਰੀ

ਲੰਡਨ (ਕੇਤਨ ਸ਼ਰਮਾ )- ਫਿਰੋਜ਼ਪੁਰ ਸ਼ਹਿਰ ਦੇ ਹੋਨਹਾਰ ਨੌਜਵਾਨ ਗੌਰਵ ਸ਼ਰਮਾ ਨੇ ਯੂਨਾਈਟਿਡ ਕਿੰਗਡਮ ਤੋਂ ਬੈਚਲਰ ਆਫ ਆਰਟਸ ਇਨ ਇੰਟਰਨੈਸ਼ਨਲ ਹੋਸਪਿਟੈਲਿਟੀ ਮੈਨੇਜਮੈਂਟ ਦੀ ਡਿਗਰੀ ਸਫਲਤਾਪੂਰਵਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਸ ਵੱਡੀ ਉਪਲਬਧੀ ਨਾਲ ਪੂਰੇ ਇਲਾਕੇ ਵਿੱਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ।
ਗੌਰਵ ਸ਼ਰਮਾਸ਼ੁਰੂ ਤੋਂ ਹੀ ਇੱਕ ਮਿਹਨਤੀ , ਅਨੁਸ਼ਾਸਿਤ ਅਤੇ ਆਪਣੇ ਲਕਸ਼ ਪ੍ਰਤੀ ਸਮਰਪਿਤ ਵਿਦਿਆਰਥੀ ਰਹੇ ਹਨ। ਵਿਦੇਸ਼ ਵਿੱਚ ਪੜਾਈ ਦੌਰਾਨ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ, ਪਰ ਆਪਣੀ ਕਠਿਨ ਮਹਨਤ ਅਤੇ ਆਤਮ-ਵਿਸ਼ਵਾਸ ਨਾਲ ਹਰ ਰੁਕਾਵਟ ਨੂੰ ਪਾਰ ਕਰਦੇ ਹੋਏ ਇਹ ਸਫਲਤਾ ਹਾਸਲ ਕੀਤੀ।
ਯੂਕੇ ਵਰਗੇ ਅੰਤਰਰਾਸ਼ਟਰੀ ਮਾਹੌਲ ਵਿੱਚ ਪੜਾਈ ਕਰਨਾ ਆਸਾਨ ਨਹੀਂ ਹੁੰਦਾ, ਪਰ ਉਨ੍ਹਾਂ ਨੇ ਆਪਣੀ ਯੋਗਤਾ ਅਤੇ ਲਗਨ ਨਾਲ ਆਪਣੇ ਆਪ ਨੂੰ ਸਾਬਤ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਪੜਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਗੋਂ ਆਪਣੇ ਸਾਥੀਆਂ ਲਈ ਵੀ ਇਕ ਮਦਦਗਾਰ ਅਤੇ ਪ੍ਰੇਰਣਾਦਾਇਕ ਸ਼ਖਸੀਅਤ ਵਜੋਂ ਸਾਹਮਣੇ ਆਏ। ਉਨ੍ਹਾਂ ਦੀ ਖਾਸੀਅਤ ਇਹ ਰਹੀ ਕਿ ਉਹ ਹਮੇਸ਼ਾ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਦੀ ਮਦਦ ਲਈ ਤਿਆਰ ਰਹਿੰਦੇ ਸਨ। ਪੜਾਈ ਸੰਬੰਧੀ ਸਮੱਸਿਆ ਹੋਵੇ ਜਾਂ ਵਿਦੇਸ਼ ਵਿੱਚ ਰਹਿੰਦੇ ਸਮੇਂ ਕੋਈ ਵੀ ਮੁਸ਼ਕਲ, ਉਨ੍ਹਾਂ ਨੇ ਹਰ ਵੇਲੇ ਆਪਣੇ ਸਾਥੀਆਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਉਪਲਬਧੀ &lsquoਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ।