ਕਿੰਗ ਚਾਰਲਜ਼ ਦਾ ਅਮਰੀਕਾ ਦੌਰਾ ਤੈਅ, ਇਰਾਨ ਯੁੱਧ ਦੇ ਬਾਵਜੂਦ ਯਾਤਰਾ ਕਰਨਗੇ

ਲੰਡਨ : ਬਰਤਾਨੀਆ ਦੇ ਰਾਜਾ ਚਾਰਲਸ ਆਪਣਾ ਪਹਿਲਾ ਰਸਮੀ ਅਮਰੀਕਾ ਦੌਰਾ ਅਗਲੇ ਮਹੀਨੇ ਕਰਨਗੇ। ਬਕਿੰਘਮ ਪੈਲੇਸ ਨੇ ਦੱਸਿਆ ਕਿ ਇਹ ਦੌਰਾ ਸਰਕਾਰ ਦੀ ਸਲਾਹ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਸੱਦੇ &rsquoਤੇ ਹੋ ਰਿਹਾ ਹੈ। ਇਹ ਦੌਰਾ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਨੂੰ ਸਮਰਪਿਤ ਹੋਵੇਗਾ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਰਾਨ ਨਾਲ ਚੱਲ ਰਹੇ ਯੁੱਧ ਕਾਰਨ ਕੁਝ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਇਸ ਦੌਰੇ ਨੂੰ ਟਾਲਣ ਦੀ ਮੰਗ ਕੀਤੀ ਸੀ।ਉੱਧਰ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਨੇ ਕਿਹਾ ਕਿ ਇਹ ਯੁੱਧ ਉਨ੍ਹਾਂ ਦਾ ਨਹੀਂ ਹੈ, ਪਰ ਉਹ ਆਪਣੇ ਦੇਸ਼ ਦੇ ਹਿਤਾਂ ਦੀ ਰੱਖਿਆ ਕਰ ਰਹੇ ਹਨ।