ਫਲੋਰੀਡਾ ਦੇ ਪਾਮ ਬੀਚ ਏਅਰਪੋਰਟ ਦਾ ਨਾਮ ਟਰੰਪ ਦੇ ਨਾਮ ਤੇ ਰੱਖਣ ਦਾ ਫੈਸਲਾ

ਵਾਸਿ਼ੰਗਟਨ: ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਬਦਲ ਕੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਇਸ ਸੰਬੰਧੀ ਇਕ ਬਿੱਲ ਤੇ ਦਸਤਖ਼ਤ ਕਰ ਦਿੱਤੇ ਹਨ, ਜਿਸ ਤੋਂ ਬਾਅਦ ਏਅਰਪੋਰਟ ਦਾ ਨਵਾਂ ਨਾਮ &ldquoਪ੍ਰੇਜ਼ੀਡੈਂਟ ਡੋਨਾਲਡ ਜੇ. ਟਰੰਪ ਇੰਟਰਨੈਸ਼ਨਲ ਏਅਰਪੋਰਟ&rdquoਰੱਖਿਆ ਜਾਵੇਗਾ।
ਹੁਣ ਫਲੋਰੀਡਾ ਸਰਕਾਰ ਵੱਲੋਂ ਇਸ ਨਾਮ ਨੂੰ ਲਾਗੂ ਕਰਨ ਲਈ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ ਸਰਕਾਰੀ ਪ੍ਰਸਤਾਵ ਭੇਜਿਆ ਜਾਵੇਗਾ। ਮਨਜ਼ੂਰੀ ਮਿਲਣ ਤੋਂ ਬਾਅਦ ਫਲਾਈਟ ਚਾਰਟ, ਨੇਵੀਗੇਸ਼ਨ ਸਿਸਟਮ ਅਤੇ ਏਅਰਪੋਰਟ ਦੇ ਸਾਈਨ ਬੋਰਡਾਂ ਵਿੱਚ ਵੀ ਨਾਮ ਬਦਲਿਆ ਜਾਵੇਗਾ। ਸੰਭਾਵਨਾ ਹੈ ਕਿ 1 ਜੁਲਾਈ ਤੋਂ ਨਵਾਂ ਨਾਮ ਲਾਗੂ ਹੋ ਸਕਦਾ ਹੈ।
ਜੇ ਇਹ ਫੈਸਲਾ ਲਾਗੂ ਹੋ ਜਾਂਦਾ ਹੈ ਤਾਂ ਟਰੰਪ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਦੇ ਜੀਵਨ ਕਾਲ ਜਾਂ ਰਾਜਨੀਤਿਕ ਦੌਰਾਨ ਹੀ ਉਨ੍ਹਾਂ ਦੇ ਨਾਮ ਤੇ ਏਅਰਪੋਰਟ ਰੱਖਿਆ ਜਾਵੇਗਾ। ਇਹ ਏਅਰਪੋਰਟ ਟਰੰਪ ਦੇ ਮਾਰ-ਏ-ਲਾਗੋ ਨਿਵਾਸ ਦੇ ਬਹੁਤ ਨੇੜੇ ਸਥਿਤ ਹੈ।