ਇਰਾਨ ਦੀ ਕੈਦ ਵਿਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗੇਸ ਮੁਹੰਮਦੀ ਨੂੰ ‘ਦਿਲ ਦਾ ਦੌਰਾ ਪਿਆ’

ਦੁਬਈ: ਇਰਾਨ ਦੀ ਜੇਲ ਵਿਚ ਬੰਦ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਹੈ। &lsquoਨਰਗਿਸ ਨੂੰ ਆਜ਼ਾਦ ਕਰੋ ਗਠਜੋੜ ਮੁਹਿੰਮ&rsquo ਦੇ ਇਕ ਬਿਆਨ ਅਨੁਸਾਰ, ਮੁਹੰਮਦੀ ਦੀ ਕਾਨੂੰਨੀ ਟੀਮ, ਇਕ ਪਰਵਾਰਕ ਮੈਂਬਰ ਦੇ ਨਾਲ, 29 ਮਾਰਚ ਨੂੰ ਜ਼ੰਜਾਨ ਜੇਲ ਵਿਚ ਉਸ ਨੂੰ ਮਿਲਣ ਗਈ ਸੀ।
ਇਸ ਨੇ ਇਕ ਬਿਆਨ ਵਿਚ ਕਿਹਾ, &lsquo&lsquoਉਸ ਦੀ ਸਿਹਤ ਬਹੁਤ ਖਰਾਬ ਸੀ, ਅਤੇ ਭਾਰ ਘਟ ਗਿਆ ਸੀ। ਉਹ ਬਹੁਤ ਪੀਲੀ ਅਤੇ ਕਮਜ਼ੋਰ ਵਿਖਾਈ ਦੇ ਰਹੀ ਸੀ।&rsquo&rsquo ਫਿਰ ਉਸ ਦੇ ਸਾਥੀ ਕੈਦੀਆਂ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਉਹ 24 ਮਾਰਚ ਨੂੰ ਅਪਣੇ ਬਿਸਤਰੇ ਉਤੇ ਬੇਹੋਸ਼ ਪਾਈ ਗਈ ਸੀ। ਬਿਆਨ ਵਿਚ ਕਿਹਾ ਗਿਆ ਹੈ, &lsquo&lsquoਇਸ ਮੈਡੀਕਲ ਐਮਰਜੈਂਸੀ ਅਤੇ ਦਿਲ ਦੇ ਦੌਰੇ ਦੇ ਸਪੱਸ਼ਟ ਸੰਕੇਤਾਂ ਦੇ ਬਾਵਜੂਦ, ਅਧਿਕਾਰੀਆਂ ਨੇ ਮੁਹੰਮਦੀ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਜਾਂ ਉਸ ਨੂੰ ਕਿਸੇ ਮਾਹਰ ਕੋਲ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ।&rsquo&rsquo ਉਸ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਮੁਹੰਮਦੀ ਨੂੰ ਦਿਲ ਦੀ ਬਿਮਾਰੀ ਹੈ ਅਤੇ 2022 ਵਿਚ ਐਮਰਜੈਂਸੀ ਸਰਜਰੀ ਕਰਵਾਉਣ ਤੋਂ ਪਹਿਲਾਂ ਕੈਦ ਹੋਣ ਦੌਰਾਨ ਕਈ ਦਿਲ ਦੇ ਦੌਰੇ ਪਏ ਸਨ।