ਲੁਧਿਆਣਾ ਵਾਸੀਆਂ ਦਾ ਇੰਤਜ਼ਾਰ ਖ਼ਤਮ: 15 ਮਈ ਨੂੰ ਹਲਵਾਰਾ ਤੋਂ ਦਿੱਲੀ ਲਈ ਭਰੇਗੀ ਪਹਿਲੀ ਉਡਾਣ

ਲੁਧਿਆਣਾ ਦੇ ਉਦਯੋਗਿਕ ਘਰਾਣਿਆਂ ਅਤੇ ਆਮ ਲੋਕਾਂ ਲਈ ਵੱਡੀ ਖ਼ੁਸ਼ਖਬਰੀ ਹੈ। ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਪਹਿਲੀ ਹਵਾਈ ਉਡਾਣ ਦੀ ਤਾਰੀਕ ਅਤੇ ਸਮੇਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਅਨੁਸਾਰ, 15 ਮਈ ਨੂੰ ਸਵੇਰੇ 5:55 ਵਜੇ ਪਹਿਲੀ ਫਲਾਈਟ ਹਲਵਾਰਾ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 7:05 ਵਜੇ ਦਿੱਲੀ ਪਹੁੰਚ ਜਾਵੇਗੀ।
ਵਾਪਸੀ &rsquoਤੇ ਦਿੱਲੀ ਤੋਂ ਇਹ ਉਡਾਣ ਦੁਪਹਿਰ 12:55 ਵਜੇ ਚੱਲ ਕੇ 2:10 ਵਜੇ ਲੁਧਿਆਣਾ ਪਰਤੇਗੀ। ਮਹਿਜ਼ 1 ਘੰਟਾ 10 ਮਿੰਟ ਦਾ ਇਹ ਸਫ਼ਰ ਲੁਧਿਆਣਾ ਨੂੰ ਦੇਸ਼ ਦੀ ਰਾਜਧਾਨੀ ਨਾਲ ਸਿੱਧਾ ਹਵਾਈ ਮਾਰਗ ਰਾਹੀਂ ਜੋੜ ਦੇਵੇਗਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਮਹੀਨੇ ਇਸ ਏਅਰਪੋਰਟ ਦਾ ਵਰਚੂਅਲ ਉਦਘਾਟਨ ਕੀਤਾ ਗਿਆ ਸੀ। ਹੁਣ ਉਡਾਣਾਂ ਦਾ ਸ਼ਡਿਊਲ ਜਾਰੀ ਹੋਣ ਨਾਲ ਕਾਰੋਬਾਰੀਆਂ ਨੂੰ ਵੱਡੀ ਰਾਹਤ ਮਿਲੇਗੀ, ਜਿਨ੍ਹਾਂ ਨੂੰ ਪਹਿਲਾਂ ਸੜਕੀ ਜਾਂ ਰੇਲ ਮਾਰਗ ਰਾਹੀਂ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਸੀ। ਪ੍ਰਸ਼ਾਸਨ ਵੱਲੋਂ ਏਅਰਪੋਰਟ &rsquoਤੇ ਯਾਤਰੀਆਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ ਤਾਂ ਜੋ 15 ਮਈ ਤੋਂ ਸੇਵਾਵਾਂ ਸੁਚਾਰੂ ਰੂਪ ਵਿੱਚ ਸ਼ੁਰੂ ਕੀਤੀਆਂ ਜਾ ਸਕਣ।