ਭਾਰਤੀ ਸੰਵਿਧਾਨ ਵਿੱਚ ਕਿਸੇ ਵੀ ਧਰਮ ਨੂੰ ਰਾਜ-ਧਰਮ ਦੀ ਸਰਪ੍ਰਸਤੀ ਨਹੀਂ ਦਿੱਤੀ ਗਈ, ਵੰਦੇ ਮਾਤਰਮ ਦਾ ਨਾਹਰਾ ਲਾਉਣਾ ਭਾਰਤੀ ਸੰਵਿਧਾਨ ਦੀ ਉਲੰਘਣਾ ਹੈ ….

ਜਥੇਦਾਰ ਮਹਿੰਦਰ ਸਿੰਘ ਯੂ।ਕੇ।

 

ਭਾਰਤੀ ਸੰਵਿਧਾਨ ਵਿੱਚ ਕਿਸੇ ਵੀ ਧਰਮ ਨੂੰ ਰਾਜ-ਧਰਮ ਦੀ ਸਰਪ੍ਰਸਤੀ ਨਹੀਂ ਦਿੱਤੀ ਗਈ। ਸੰਵਿਧਾਨ ਵਿੱਚ ਹਰ ਧਰਮ ਨੂੰ ਵੱਧਣ-ਫੁਲਣ ਦੀ ਅਜ਼ਾਦੀ ਦਿੱਤੀ ਗਈ ਹੈ ਪਰ ਨਰਿੰਦਰ ਮੋਦੀ ਨੇ ਆਰ.ਐਸ.ਐਸ.-ਭਾਜਪਾ ਦੇ ਏਜੰਡੇ ਅਨੁਸਾਰ ਭਾਰਤੀ ਸੰਵਿਧਾਨ ਦੇ ਬਿਲਕੁਲ ਉਲ਼ਟ ਬਿਰਤਾਂਤ ਸਿਰਜਿਆ ਹੈ । ਸਭ ਤੋਂ ਪਹਿਲਾਂ ਭਾਰਤੀ ਪਾਰਲੀਮੈਂਟ ਦਾ ਨੀਂਹ-ਪੱਥਰ ਬ੍ਰਾਹਮਣਾਂ ਤੋਂ ਹਵਨ ਕਰਵਾ ਕੇ ਹਿੰਦੂ ਰਹੁ-ਰੀਤਾਂ ਅਨੁਸਾਰ ਰੱਖਿਆ। ਜਦਕਿ ਭਾਰਤੀ ਸੰਵਿਧਾਨ ਵਿੱਚ ਕਿਸੇ ਵੀ ਧਰਮ ਨੂੰ ਰਾਜ-ਧਰਮ ਦੀ ਸਰਪ੍ਰਸਤੀ ਨਹੀਂ ਹੈ।

ਭਾਰਤ ਦੀ ਨਵੀਂ ਬਣੀ ਪਾਰਲੀਮੈਂਟ ਦੇ ਉਦਘਾਟਨ ਸਮੇਂ ਬ੍ਰਾਹਮਣਾਂ ਨੇ ਭਾਰਤੀ ਲੋਕਤੰਤਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰ ਦੇ ਨਵੇਂ ਪੇਸ਼ਵਾ ਵਜੋਂ ਤਾਜ਼ਪੋਸ਼ੀ ਕਰ ਕੇ ਉਸ ਨੂੰ ਰਾਜ ਦੰਡ ਦੀ ਸੰਗੋਲ ਭੇਟ ਕੀਤੀ ਅਤੇ ਨਰਿੰਦਰ ਮੋਦੀ ਦੇ ਲੋਕ ਸਭਾ ਦੇ ਸਪੀਕਰ ਨੇ ਉਹ ਸੰਗੋਲ ਸਪੀਕਰ ਦੀ ਸੀਟ ਦੇ ਨਾਲ਼ ਸਥਾਪਤ ਕਰ ਦਿੱਤੀ। ਸਮੱਸਿਆ ਸੰਗੋਲ ਦੀ ਨਹੀਂ, ਸਗੋਂ ਲੋਕਤੰਤਰ ਦੇ ਮੰਦਿਰ ਵਿੱਚ ਉਸ ਦੀ ਸਥਾਪਨਾ ਨਾਲ਼ ਹੈ, ਜਿਸ ਰਾਹੀਂ ਭਾਰਤੀ ਲੋਕਤੰਤਰ ਨੂੰ ਰਾਜਾ-ਸ਼ਾਹੀ ਵਿੱਚ ਬਦਲਿਆ ਜਾ ਰਿਹਾ ਹੈ ਅਤੇ ਅਜਿਹਾ ਇੱਕ ਵਿਅਕਤੀ ਲਈ ਹੋ ਰਿਹਾ ਹੈ, ਇਸ ਦੇ ਦੂਰਗਾਮੀ ਨਤੀਜੇ ਨਿਕਲਣਗੇ।

(ਪੰਜਾਬ ਟਾਈਮਜ਼ ਅੰਕ 2981, 2982 ਦੀ ਖ਼ਬਰ)

ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਬਾਕੀ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖ਼ੂਨ ਪਾ ਕੇ ਹਲੇਮੀ ਰਾਜ (ਖ਼ਾਲਸਾ ਰਾਜ) ਦੀ ਸਥਾਪਤੀ ਲਈ &lsquoਰਬਾਬ ਤੋਂ ਨਗਾਰੇ&rsquo ਤਕ ਦਾ ਧਰਮ ਯੁੱਧ ਲੜਿਆ, ਨਾ ਕਿ ਹਿੰਦੂ ਰਾਸ਼ਟਰ ਬਣਾਉਣ ਲਈ। ਹਥਲਾ ਲੇਖ ਲਿਖਣ ਦੀ ਲੋੜ ਇਸ ਕਰਕੇ ਪਈ ਕਿਉਂਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜ ਨਾਥ ਸਿੰਘ ਨੇ ਕਿਹਾ: &ldquoਗੁਰੂ ਗੋਬਿੰਦ ਸਿੰਘ ਦੇਸ਼ ਦੀ ਸੰਸਕ੍ਰਿਤੀ ਦੇ ਰਾਖੇ ਸਨ ਤੇ ਉਹਨਾਂ ਭਾਰਤੀ ਸੱਭਿਆਚਾਰ ਦੀ ਅਹਿਮੀਅਤ ਨੂੰ ਸਮਝਦੇ ਹੋਏ ਸਾਂਝੀ ਸੰਸਕ੍ਰਿਤੀ ਨੂੰ ਬਚਾਉਣ ਲਈ ਸਰਬੰਸ ਵਾਰਿਆ ਤੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ। ਜੇ ਅੱਜ ਹਿੰਦੂ ਧਰਮ ਸ਼ੁੱਧ ਰੂਪ ਵਿੱਚ ਵਿਖਾਈ ਦਿੰਦਾ ਹੈ ਤਾਂ ਇਹ ਸਿੱਖ ਪੰਥ ਦੇ ਕਾਰਨ ਹੀ ਹੈ...।&rdquo

ਇਸੇ ਤਰ੍ਹਾਂ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ ਨੇ ਕਿਹਾ: &ldquoਗੁਰੂ ਗੋਬਿੰਦ ਸਿੰਘ ਨੂੰ ਦੇਸ਼ ਆਦਰਸ਼ਕ ਵਜੋਂ ਜਾਣਦਾ ਹੈ ਕਿਉਂਕਿ ਉਹਨਾਂ ਨੇ ਰਾਸ਼ਟਰ (ਭਾਰਤ ਦੇਸ਼) ਦੀ ਰੱਖਿਆ ਕੀਤੀ ਹੈ ਅਤੇ ਗੁਰੂ ਨਾਨਕ ਦੇਵ ਜੀ ਤੋਂ ਚੱਲੀ ਪ੍ਰੰਪਰਾ ਨੂੰ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਨੇ ਸ਼ਹੀਦੀਆਂ ਦੇ ਕੇ ਅਤੇ ਦਸਮ ਪਾਤਸ਼ਾਹ ਨੇ ਸਰਬੰਸ ਵਾਰ ਕੇ ਰਾਸ਼ਟਰ ਨੂੰ ਸੁਰੱਖਿਅਤ ਰੱਖਿਆ ਹੈ....।&rdquo

ਇਸੇ ਤਰ੍ਹਾਂ ਨਰਿੰਦਰ ਮੋਦੀ ਨੇ &lsquoਵੀਰ ਬਾਲ ਦਿਵਸ&rsquo ਸਮੇਂ ਬੋਲਦਿਆਂ ਜੋ ਕਿਹਾ ਉਸ ਦਾਸ ਹੂ-ਬਹੂ ਅੰਗ੍ਰੇਜੀ ਵਿੱਚ ਲਿਖ ਰਿਹਾ ਹੈ:

&ldquoThe Sikh Guru Tradition is not just a tradition of faith and spirituality. It is also a source of inspiration for the idea of Ek Bharat shres thaa. When he (Guru Gobind Singh) was a child a great sacrifice was needed to protect the nation. He told his father- There was no personality greater than you, so you make this sacrifice. When he became a father, he did not hesitate to sacrifice his sons for the cause of the nation with the samw promptnss. When his sons were sacrified he looked at his people and said &ldquoਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ&rdquo that is, so what if my four sons have died? Several thousand of my country men are my sons.&rdquo

&ldquoਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ&rdquo ਟਹੳਟ ਸਿ, ਸੋ ਾਹੳਟ ਡਿ ਮੇ ਡੋੁਰ ਸੋਨਸ ਹੳਵੲ ਦਇਦ? ਸ਼ੲਵੲਰੳਲ ਟਹੋੁਸੳਨਦ ੋਡ ਮੇ ਚੋੁਨਟਰੇ ਮੲਨ ੳਰੲ ਮੇ ਸੋਨਸ.&rdquo

1. ਭਾਵ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਰਾਸ਼ਟਰ ਧਰਮ ਦੀ ਰੱਖਿਆ ਲਈ ਬਲੀਦਾਨ ਦੇਣ ਲਈ ਤੁਹਾਡੇ ਤੋਂ ਵੱਡਾ ਹੋਰ ਕੋਣ ਹੋ ਸਕਦਾ ਹੈ, ਤੁਸੀਂ ਧਰਮ ਰਾਸ਼ਟਰ ਲਈ ਬਲੀਦਾਨ ਦੇਵੋ, ਇਸੇ ਤਰ੍ਹਾਂ ਉਹਨਾਂ ਨੇ ਰਾਸ਼ਟਰ ਧਰਮ ਦੀ ਰੱਖਿਆ ਲਈ ਆਪਣੇ ਬੇਟਿਆਂ ਦਾ ਬਲੀਦਾਨ ਦੇ ਕੇ ਆਖਿਆ ਕਿ ਮੇਰੇ ਚਾਰ ਬੇਟੇ ਮਰ ਗਏ ਤਾਂ ਕੀ ਹੋਇਆ, ਸਾਰੇ ਦੇਸ਼ ਵਾਸੀ ਮੇਰੇ ਬੇਟੇ ਹਨ।

(ਨੋਟ- ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਨਾਦੀ ਸੰਤਾਨ ਖ਼ਾਲਸੇ ਵੱਲ ਇਸ਼ਾਰਾ ਕਰਕੇ ਕਿਹਾ ਸੀ ਚਾਰ ਮੂਏ ਤੋਂ ਕਿਆ ਹੂਆ, ਜੀਵਤ ਕਈ ਹਜ਼ਾਰ&rsquo। ਓਦੋਂ ਅਜੋਕੇ ਭਾਰਤ ਦੇਸ਼ ਦਾ ਕੋਈ ਵਜੂਦ ਹੀ ਨਹੀਂ ਸੀ)

ਆਸ ਕਰਦਾ ਹਾਂ ਕਿ ਪਾਠਕਜਨ ਸਮਝ ਗਏ ਹੋਣਗੇ ਕਿ ਇਹ ਲੇਖ ਗੁਰੂ ਨਾਨਕ ਸਾਹਿਬ ਤੇ ਉਹਨਾਂ ਦੇ ਨੌਂ ਸਰੂਪਾਂ ਨੇ ਆਪਣੇ ਜਿਗਰ ਦਾ ਖ਼ੂਨ ਪਾ ਕੇ ਹਲੇਮੀ ਰਾਜ (ਖ਼ਾਲਸਾ ਰਾਜ) ਦੀ ਸਥਾਪਤੀ ਲਈ ਰਬਾਬ ਤੋਂ ਨਗਾਰੇ ਤਕ ਦਾ ਧਰਮ ਯੱੁਧ ਲੜਿਆ, ਨਾ ਕਿ ਕਿਸੇ ਵਿਸ਼ੇਸ਼ ਰਾਸ਼ਟਰ ਲਈ। ਇਹ ਕਿਉਂ ਲਿਖਣਾ ਪਿਆ? ਗੁਰੂ ਨਾਨਕ ਦਰਸ਼ਨ ਦਾ ਪਾਸਾਰ ਭਗਤੀ ਤੇ ਸ਼ਕਤੀ ਦਾ ਸੁਮੇਲ ਮੀਰੀ-ਪੀਰੀ ਤੇ ਰਬਾਬ ਤੋਂ ਨਗਾਰੇ ਤਕ ਮੌਜੂਦ ਹੈ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੀ ਸਿਖ਼ਰ 1699 : ਦੀ ਵੈਸਾਖੀ ਵਾਲ਼ੇ ਦਿਨ ਖ਼ਾਲਸਾ ਪੰਥ ਦੀ ਸਾਜਨਾ ਨਾਲ਼ ਪ੍ਰਗਟ ਹੋਈ। ਜਿਸ ਦਾ ਵਿਰੋਧ ਸਵਰਨ-ਜਾਤੀ ਹਿੰਦੂ ਪਹਾੜੀ ਰਾਜਿਆਂ ਦੇ ਰੂਪ ਵਿੱਚ ਬ੍ਰਾਹਮਣਵਾਦ ਵੱਲੋਂ ਕੀਤਾ ਗਿਆ, ਜੋ ਨਿਰੰਤਰ ਹੁਣ ਤਕ ਜਾਰੀ ਹੈ। ਹਿੰਦੂਵਾਦੀ ਤਾਕਤਾਂ ਨੇ ਆਦਿ ਧਰਮ ਨੂੰ ਸਨਾਤਨ ਧਰਮ ਦਾ ਨਾਂ ਦੇ ਕੇ ਬ੍ਰਾਹਮਣਵਾਦ ਦਾ ਨਵੀਨੀਕਰਨ ਕੀਤਾ ਹੈ। ਹਿੰਦੂਵਾਦ ਭਾਰਤੀ ਰਾਸ਼ਟਰਵਾਦ ਦੀ ਚਾਲਕ ਸ਼ਕਤੀ ਹੈ, ਜਿਸ ਦਾ ਆਧਾਰ ਬ੍ਰਾਹਮਣਵਾਦ ਹੈ।

(ਹਵਾਲਾ ਪੁਸਤਕ : &lsquoਬ੍ਰਾਹਮਣਵਾਦ ਅਤੇ ਹਿੰਦੂਵਾਦ : ਵਰਣ, ਜਾਤ, ਧਰਮ ਅਤੇ ਰਾਸ਼ਟਰਵਾਦ&rsquo ਲੇਖਕ ਗੁਰਮੀਤ ਸਿੰਘ ਸਿੱਧੂ)

ਇਸ ਕਰਕੇ ਹੀ ਹਿੰਦੂ ਰਾਸ਼ਟਰਵਾਦ ਦਾ ਪੈਰੋਕਾਰ ਬਾਗੇਸ਼ਵਰ ਧਾਮ ਦਾ ਬਾਬਾ ਧੀਰੇਂਦਰ ਸ਼ਾਸਤਰੀ ਵੀ ਬੜੇ ਜੋਸ਼ ਵਿੱਚ ਆ ਕੇ ਕਹਿੰਦਾ ਹੈ: ਅਸੀਂ ਨੌਵੇਂ ਗੁਰੂ ਤੇਗ ਬਹਾਦਰ ਜੀ ਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ, ਇਹ ਸਾਡੇ ਸਨਾਤਨ ਧਰਮ ਦੇ ਆਦਰਸ਼ ਹਨ। ਹੁਣ ਤਾਂ ਬਾਬਾ ਹਰਨਾਮ ਸਿੰਘ ਧੁੰਮਾ ਦੀ ਹਾਜ਼ਰੀ ਵਿੱਚ ਬਾਗੇਸ਼ਵਰ ਧਾਮ ਦੇ ਸਾਧ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹੁਣ ਤਾਂ ਤਨਾਤਨੀ ਵਾਲ਼ੇ ਵੀ ਸਨਾਤਨੀ ਹੋ ਗਏ ਹਨ&hellip.। ਪਰ ਹੈਰਾਨੀ ਤੇ ਅਫ਼ਸੋਸ ਨਾਲ਼ ਸਾਨੂੰ ਲਿਖਣਾ ਪੈ ਰਿਹਾ ਹੈ ਕਿ ਇਸ ਗੱਲ ਦਾ ਬਾਬਾ ਧੁੰਮਾ ਨੇ ਕੋਈ ਪ੍ਰਤੀਕਰਮ ਨਹੀਂ ਦਿੱਤਾ।

ਹਿੰਦੂ ਰਾਸ਼ਟਰਵਾਦ ਦੇ ਪੈਰੋਕਾਰ ਬਾਬੇ ਨੂੰ ਇਹ ਨਹੀਂ ਪਤਾ ਕਿ ਗੁਰੂ ਤੇਗ ਬਹਾਦਰ ਸਾਹਿਬ ਸਿੱਖ ਕੌਮ ਦੇ ਨੌਵੇਂ ਬਾਦਸ਼ਾਹ ਅਤੇ ਪਾਤਸ਼ਾਹ ਸਨ। (ਹਵਾਲਾ, ਮਹਾਨ ਕੋਸ਼ : ਭਾਈ ਕਾਨ੍ਹ ਸਿੰਘ ਨਾਭਾ)

ਗੁਰੂ ਤੇਗ ਬਹਾਦਰ ਸਾਹਿਬ ਦਾ ਸਮਾਂ 1664 : ਤੋਂ ਲੈ ਕੇ 1675 : ਤਕ ਦਾ ਹੈ। ਆਪ ਜੀ ਦੇ ਸਮੇਂ ਤਕ ਸਿੱਖ ਧਰਮ ਆਪਣਾ ਅੱਠ ਪੀੜ੍ਹੀਆਂ ਦਾ ਵਿਕਾਸ ਤਹਿ ਕਰ ਚੁੱਕਿਆ ਸੀ। ਹਲੇਮੀ ਰਾਜ ਦੀ ਪਿੱਠ ਭੂਮੀ ਦੇ ਤੌਰ &rsquoਤੇ ਸਿੱਖ ਕੌਮ (ਸਿੱਖ ਪੰਥ) ਦੇ ਪਾਸ ਆਪਣਾ ਧਰਮ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਆਪਣਾ ਕੇਂਦਰੀ ਧਾਰਮਿਕ ਅਸਥਾਨ (ਸ੍ਰੀ ਦਰਬਾਰ ਸਾਹਿਬ) ਅਤੇ ਸਿੱਖ ਪੰਥ ਦੇ ਆਤਮ ਨਿਰਣੇ ਦਾ ਪ੍ਰਤੀਕ (ਸ੍ਰੀ ਅਕਾਲ ਤਖ਼ਤ ਸਾਹਿਬ) ਪ੍ਰਮੁੱਖ ਸੰਸਥਾਵਾਂ ਸਥਾਪਤ ਹੋ ਚੁੱਕੀਆਂ ਸਨ।

(ਹਵਾਲਾ: ਪੰਜਾਬ ਦਾ ਇਤਿਹਾਸ ਜਿਲਦ ਪੰਜਵੀਂ, ਗੁਰੂ ਕਾਲ 1469 ਤੋਂ 1708 ਤਕ ਲੇਖਕ ਡਾ. ਗੁਰਦਿਆਲ ਸਿੰਘ)

ਗੁਰੂ ਗੋਬਿੰਦ ਸਿੰਘ ਜੀ ਦਾ ਵੀ ਸਨਾਤਨ ਧਰਮ ਨਾਲ਼ ਕੋਈ ਸਰੋਕਾਰ ਨਹੀਂ ਸੀ। ਗੁਰੂ ਗੋਬਿੰਦ ਸਿੰਘ ਨੇ ਗੁਰੂ ਨਾਨਕ ਸਾਹਿਬ ਦੇ ਹਲੇਮੀ ਰਾਜ ਦੇ ਮਿਸ਼ਨ ਨੂੰ ਸੰਪੂਰਨਤਾ ਦੇਣ ਲਈ 1699 : ਦੀ ਵੈਸਾਖੀ ਨੂੰ ਸੀਸ ਭੇਟ ਕੌਤਕ ਵਰਤਾ ਕੇ ਖ਼ਾਲਸਾ ਪ੍ਰਗਟ ਕੀਤਾ ਅਤੇ ਵਿਸ਼ਵ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਇਸ ਅਲੌਕਿਕ ਘਟਨਾ ਨਾਲ਼ ਅਨੰਦਪੁਰ ਸਾਹਿਬ ਵਿੱਚ ਖ਼ਾਲਸਾਈ ਗਣਤੰਤਰ ਸਥਾਪਤ ਹੋ ਗਿਆ ਸੀ, ਜਿਸ ਨੂੰ ਸਨਾਤਨੀ ਹਿੰਦੂ ਪਹਾੜੀ ਰਾਜੇ ਸਹਿਣ ਨਹੀਂ ਸੀ ਕਰ ਸਕੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ਼ ਕਈ ਲੜਾਈਆਂ ਲੜੀਆਂ, ਪਰ ਹਰ ਵਾਰੀ ਸਨਾਤਨੀ ਹਿੰਦੂ ਰਾਜਿਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਵਿਚਾਰਨਯੋਗ ਤੱਥ ਇਹ ਹੈ ਕਿ ਹਿੰਦੂ ਰਾਸ਼ਟਰ ਦਾ ਪੈਰੋਕਾਰ ਬਾਬਾ ਧੀਰੇਂਦਰ ਸ਼ਾਸਤਰੀ ਕਿਸ ਅਧਾਰ &rsquoਤੇ ਆਖ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਸਨਤਾਨ ਧਰਮ ਦੇ ਆਦਰਸ਼ ਸਨ। ਧੀਰੇਂਦਰ ਸ਼ਾਸਤਰੀ ਨੂੰ ਆਪਣੇ ਬੋਲੇ ਹੋਏ ਝੂਠ &rsquoਤੇ ਸ਼ਰਮ ਆਉਣੀ ਚਾਹੀਦੀ ਹੈ ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਗੁਰੂ ਸਾਹਿਬਾਨ ਬਾਰੇ ਕੀਤੇ ਝੂਠੇ ਪ੍ਰਾਪੇਗੰਡੇ ਦਾ ਪਰਦਾਫਾਸ਼ ਹੋ ਕੇ ਰਹਿਣਾ ਹੈ, ਕਿਉਂਕਿ ਝੂਠੇ ਪ੍ਰਾਪੇਗੰਡੇ ਦੀਆਂ ਬਾਹਵਾਂ ਬਹੁਤ ਹੁੰਦੀਆਂ ਹਨ ਪਰ ਪੈਰ ਨਹੀਂ ਹੁੰਦੇ।

ਜਗਤ ਗੁਰੂ, ਗੁਰੂ ਨਾਨਕ ਸਾਹਿਬ ਨੂੰ ਇੱਕ ਨਵੇਂ ਮਨੁੱਖ (ਗੁਰਮੁੱਖ) ਇੱਕ ਨਵੇਂ ਜਾਤ-ਪਾਤ ਰਹਿਤ ਸਮਾਜ (ਪੰਥ) ਤੇ ਇੱਕ ਨਵੇਂ ਰਾਸ਼ਟਰ (ਖ਼ਾਲਸਾ ਤੰਤ੍ਰ) ਦਾ ਤਸੱਵਰ ਪੇਸ਼ ਕੀਤਾ। ਇਸ ਨਵੇਂ ਰਾਸ਼ਟਰ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਹਲੇਮੀ ਰਾਜ ਦਾ ਨਾਂ ਦਿੱਤਾ ਹੈ ਤੇ ਆਪਣੇ ਇਸ ਹਲੇਮੀ ਰਾਜ ਦਾ ਇਲਾਹੀ ਮੈਨੀਫੈਸਟੋ ਇਹਨਾਂ ਸ਼ਬਦਾਂ ਵਿੱਚ ਪ੍ਰਸਤੁਤ ਕੀਤਾ ਹੈ :

ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥

ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥

(ਗੁਰੂ ਗੰ੍ਰਥ ਸਾਹਿਬ, ਅੰਗ 74)

ਭਾਵ ਰਾਜਨੀਤੀ ਉਹੋ ਹੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੋ ਸਕਦੀ ਹੈ, ਜਿਹੜੀ ਮਨੁੱਖ ਦੇ ਖੇੜੇ-ਖ਼ੁਸ਼ੀਆਂ ਦੇ ਹੱਕ ਨੂੰ ਨਿਰਸੰਕੋਚ ਤਸਲੀਮ ਕਰੇ ਅਤੇ ਹਰ ਮਨੁੱਖ ਦੇ ਆਪਣੀ ਜ਼ਮੀਰ ਅਨੁਸਾਰ ਜਿਊਣ ਦੇ ਹੱਕ ਨੂੰ ਸਪਸ਼ਟ ਮੰਨੇ। ਹਰ ਮਨੁੱਖ ਦੇ ਸਵੈਮਾਣ ਅਤੇ ਅਣਖ਼ ਨਾਲ਼ ਜਿਊਣ ਦੇ ਹੱਕਾਂ ਦੀ ਰਾਖੀ ਕਰਨਾ ਰਾਜਨੀਤੀ ਦਾ ਪਹਿਲਾ ਫ਼ਰਜ਼ ਹੈ। ਸੰਸਾਰ ਦੀਆਂ ਬਾਦਸ਼ਾਹੀਆਂ ਸੱਚਾ ਪਾਤਸ਼ਾਹ ਆਪ ਸਿਰਜਦਾ ਹੈ। ਅਤੇ ਇਹਨਾਂ ਨੂੰ ਕੇਵਲ ਓਦੋਂ ਤਕ ਕਾਇਮ ਰੱਖਦਾ ਹੈ ਜਦੋਂ ਤਕ ਉਹ ਆਪਣੀ ਸ਼ਕਤੀ ਨੂੰ ਉਸ ਦੇ ਆਸ਼ੇ ਅਨੁਸਾਰ ਵਰਤਦੀਆਂ ਹਨ। ਜੇ ਉਹ ਅਨਿਆਕਾਰੀ ਜਾਂ ਫ਼ਿਕਰਦਾਰਾਨਾ ਹੋ ਜਾਣ ਤਾਂ ਸਿਰਜਣ ਵਾਲ਼ਾ ਉਹਨਾਂ ਨੂੰ ਬਲ਼ਹੀਣ ਕਰ ਕੇ ਰਾਜ ਕਰਨ ਦੇ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ:

ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥

(ਗੁਰੂ ਗੰ੍ਰਥ ਸਾਹਿਬ, ਅੰਗ 417)

ਜਦੋਂ ਐਸੀਆਂ ਅਲਾਮਤਾਂ ਪ੍ਰਗਟ ਹੋ ਜਾਣ ਤਾਂ ਹਰ ਧਰਮੀ ਮਨੁੱਖ, ਪ੍ਰਮਾਤਮਾ ਦਾ ਭੈਅ ਰੱਖਣ ਵਾਲ਼ੇ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਅਜਿਹੀ ਰਾਜਸੀ ਸ਼ਕਤੀ (ਬਾਦਸ਼ਾਹਤ) ਦਾ ਤਖ਼ਤਾ ਉਲ਼ਟਾਉਣ ਲਈ ਟਿਲ ਲਾ ਦੇਵੇ ਜੋ ਪ੍ਰਮਾਤਮਾ ਦੇ ਰਾਹ ਨੂੰ ਵਿਸਾਰ ਚੁੱਕੀ ਹੈ ਤੇ ਫਲ਼ਸਰੂਪ ਰਾਜ ਕਰਨ ਦਾ ਅਧਿਕਾਰ ਗੁਆ ਚੁੱਕੀ ਹੈ।&rdquo

(ਹਵਾਲਾ ਪੁਸਤਕ ਸਿੰਘ ਨਾਦ ਲੇਖਕ ਸ: ਗੁਰਤੇਜ ਸਿੰਘ)

ਗੁਰੂ ਨਾਨਕ ਸਾਹਿਬ ਨੇ ਇੱਕ ਅਜਿਹਾ ਪ੍ਰਤੀਕਰਮ ਪੈਦਾ ਕੀਤਾ, ਜਿਸ ਨੂੰ ਬਾਕੀ ਦੇ ਨੌ ਗੁਰੂਆਂ ਅਤੇ ਸਿੱਖ ਪੰਥ ਨੇ ਨਿਪੁੰਨ ਬਣਾ ਕੇ ਅਮਲ ਵਿੱਚ ਲਿਆਂਦਾ। ਇਸ ਵਿੱਚ ਉਹ ਸਾਰੇ ਬੁਨਿਆਦੀ ਵਿਚਾਰ ਸਨ, ਜਿਹੜੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਵਿੱਚ ਉਪਜੇ ਸਨ। ਵਿਦੇਸ਼ੀ ਹਮਲੇ ਦਾ (ਬਾਬਰ ਦੇ ਹਮਲੇ ਦਾ) ਜੋ ਪਹਿਲਾ ਤੇ ਕੁਦਰਤੀ ਪ੍ਰਤੀਕਰਮ ਸੀ, ਉਸ ਦਾ ਮੁਕਾਬਲਾ &lsquoਬਾਬਰ ਤੂੰ ਜਾਬਰ ਹੈਂ&rsquo ਆਖ ਕੇ ਡਟਵਾਂ ਮੁਕਾਬਲਾ ਕਰਨ ਦਾ ਐਲਾਨ ਕੀਤਾ। (ਰਾਜੇ ਸੀਹ ਮੁਕਦਮ ਕੁਤੇ) ਇਹ ਗੱਲ ਹਿੰਦੂਆਂ ਵਿੱਚੋਂ ਬਿਲਕੁਲ ਖ਼ਤਮ ਹੋ ਚੁੱਕੀ ਸੀ। ਬਾਬਰ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਘੱਟ ਤੋਂ ਘੱਟ ਸ਼ਬਦਾਂ ਵਿੱਚ ਨਵੇਂ ਖ਼ਿਆਲ ਪੇਸ਼ ਕੀਤੇ, ਜਿਹੜੇ ਕਿ ਕਿਸੇ ਵੀ ਸਥਿਤੀ ਪ੍ਰਤੀ ਮਨੁੱਖ ਦੇ ਪ੍ਰਤੀਕਰਮ ਦੀ ਬੁਨਿਆਦ ਹੋਣੇ ਚਾਹੀਦੇ ਹਨ। ਪਹਿਲਾ ਵਿਚਾਰ ਇਹ ਹੈ ਕਿ ਜਿੰਨਾ ਚਿਰ ਤਕ ਬੁਰਿਆਈ ਦਾ ਟਾਕਰਾ ਨਾ ਕੀਤਾ ਜਾਵੇ ਉਹ ਵੱਧਦੀ ਹੀ ਜਾਂਦੀ ਹੈ ਤੇ ਆਪਣੇ ਆਪ ਵਿੱਚ ਖ਼ਤਮ ਨਹੀਂ ਹੁੰਦੀ। ਇਸ ਲਈ ਬੁਰਿਆਈ ਦਾ ਮਨੁੱਖੀ ਯਤਨਾਂ ਨਾਲ਼ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਪ੍ਰਮਾਤਮਾ ਦੀ ਸਹਾਇਤਾ ਨਾਲ਼ ਉਸ ਦਾ ਵਿਨਾਸ਼ ਕਰ ਦੇਣਾ ਚਾਹੀਦਾ ਹੈ, ਪਰ ਜਿੰਨਾ ਚਿਰ ਸਰਬ-ਸ਼ਕਤੀਮਾਨ ਪ੍ਰਮਾਤਮਾ ਆਪ ਨਦਰ ਕਰ ਕੇ ਉਸ ਦਾ ਵਿਨਾਸ਼ ਨਹੀਂ ਕਰਦਾ, ਓਨਾ ਚਿਰ ਬੁਰਿਆਈ ਨੂੰ ਇਕੱਲਿਆਂ ਨਹੀਂ ਰਹਿਣ ਦੇਣਾ ਚਾਹੀਦਾ ਅਤੇ ਸਿਰ ਤਲ਼ੀ ਤੇ ਰੱਖ ਕੇ ਉਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

(ਹਵਾਲਾ ਪੁਸਤਕ &lsquoਗੁਰੂ ਗੋਬਿੰਦ ਸਿੰਘ ਜੀ ਦੀ ਵੈਸਾਖੀ, ਲੇਖਕ ਸਿਰਦਾਰ ਕਪੂਰ ਸਿੰਘ)

ਅੰਤ ਵਿੱਚ ਇਹਨਾਂ ਸ਼ਬਦਾਂ ਨਾਲ਼ ਸਮਾਪਤੀ ਕਰਦਾ ਹਾਂ, ਦੇਸ਼ ਸਮੁੱਚੀ ਧਰਤੀ ਦੇ ਇੱਕ ਟੁਕੜੇ ਨੂੰ ਕਹਿੰਦੇ ਹਨ। ਜਿਸ ਗੁਰੂ ਨਾਨਕ ਸਾਹਿਬ ਨੇ ਜਪੁਜੀ ਸਾਹਿਬ ਦੀ 35ਵੀਂ ਪਉੜੀ ਵਿੱਚ ਬੇਅੰਤ ਧਰਤੀਆਂ ਤੇ ਅੰਤ ਨਾ ਅੰਤ ਦਾ ਜ਼ਿਕਰ ਕੀਤਾ ਹੋਵੇ, ਉਸ ਗੁਰੂ ਨਾਨਕ ਸਾਹਿਬ ਤੇ ਉਸ ਦੇ ਬਾਕੀ ਨੌ ਸਰੂਪਾਂ ਨੂੰ ਕਿਸੇ ਇੱਕ ਦੇਸ਼ ਦੀਆਂ ਹੱਦਾਂ ਤਕ ਸੀਮਿਤ ਨਹੀਂ ਕੀਤਾ ਜਾ ਸਕਦਾ :

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥

(ਗੁਰੂ ਗੰ੍ਰਥ ਸਾਹਿਬ, ਅੰਗ 7)

ਉਕਤ ਹਵਾਲਿਆਂ ਨਾਲ਼ ਅਸੀਂ ਆਰ.ਐਸ.ਐਸ. ਦੇ ਮੁਖੀ ਮੋਹਨ ਭਾਗਵਤ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿੱਖ ਗੁਰੂ ਸਾਹਿਬਾਨ ਬਾਰੇ ਕੀਤੀਆਂ ਟਿੱਪਣੀਆਂ ਨੂੰ ਮੁੱਢੋਂ ਰੱਦ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦਾ ਸਿਰਜਿਆ ਮਨੱੁਖ ਗੁਰਮੁਖ ਵਿਸ਼ਵ ਵਿਆਪੀ ਨਾਗਰਿਕਤਾ ਹੈ, ਸਿੱਖ ਧਰਮ ਦੇ ਅਕਾਲ ਹੁਕਮ ਸਰਬ ਸਾਂਝੀਵਾਲਤਾ ਦਾ ਇਹ ਗੁਰਮੁਖ ਹੀ ਵਿਸ਼ਵੀਕਰਨ ਦੀ ਕਲਪਨਾ ਵਿਚਲਾ ਉਹ ਧਰਮੀ ਨਾਗਰਿਕ ਹੈ ਜੋ ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 97) ਵਾਲ਼ੀ ਅਨੇਕਤਾ ਵਿੱਚ ਏਕਤਾ ਦੇ ਸੱਭਿਆਚਾਰ ਅਤੇ ਸਰਬ ਕਲਿਆਣਕਾਰੀ ਆਰਥਿਕਤਾ ਦੀ ਸਰਬ ਵਿਸ਼ਵੀਕਰਨ ਵਾਲ਼ੀ ਸੰਸਾਰੀ ਨਾਗਰਿਕਤਾ ਦਾ ਮੱੁਢ ਹੈ।

ਸਿੱਖੀ ਦੀ ਵਚਨਬੱਧਤਾ ਕੇਵਲ ਇੱਕ ਖਿੱਤੇ ਤਕ ਸੀਮਿਤ ਨਹੀਂ, ਇਹ ਕੱੁਲ ਜਗਤ ਲਈ ਹੈ। ਏਨੀ ਵੱਡੀ ਵਚਨਬੱਧਤਾ ਅਤੇ ਸਿਰਜਨਾਤਮਕ ਜ਼ਿੰਮੇਵਾਰੀ ਗੁਰੂ ਸਾਹਿਬਾਨ ਨੇ ਸਿੱਖ ਪੰਥ ਨੂੰ ਦਿੱਤੀ ਹੈ।

(ਪੁਸਤਕ ਸਿੱਖ ਦ੍ਰਿਸ਼ਟੀ ਦਾ ਗੌਰਵ&rsquo ਸੰਪਾਦਕ ਅਜਮੇਰ ਸਿੰਘ, ਲੇਖਕ ਗੁਰਭਗਤ ਸਿੰਘ)

14 ਮਾਰਚ 2026 ਨੂੰ ਅਮਿਤ ਸ਼ਾਹ ਨੇ ਭਾਜਪਾ ਦਾ ਫ਼ਿਰਕੂ ਚਿਹਰਾ ਨੰਗਾ ਕਰਦਿਆਂ ਹੋਇਆਂ ਪੰਜਾਬ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣ ਦੀ ਸ਼ੁਰੂਆਤ ਹੀ ਇੱਥੋਂ ਕੀਤੀ ਕਿ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ..। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਪੱਗ ਬੰਨ੍ਹ ਕੇ ਭਾਸ਼ਣ ਦੀ ਅਰੰਭਤਾ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਤੋਂ ਅਰੰਭ ਕਰਦਾ ਸੀ, ਪਰ ਅਮਿਤ ਸ਼ਾਹ ਨੇ ਪੰਜਾਬ ਵਿੱਚ ਰਹਿੰਦੇ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਹੈ ਅਗਰ ਇਸ ਦੇਸ਼ ਮੇਂ ਰਹਿਨਾ ਹੋਗਾ, ਵੰਦੇ ਮਾਤਰਮ ਕਹਿਨਾ ਹੋਗਾ..

ਅਮਿਤ ਸ਼ਾਹ ਨੇ ਹੋਰ ਬਿਆਨ ਦਿੰਦਿਆਂ ਕਿਹਾ ਕਿ ਉਹ ਧਰਮ ਪਰਿਵਰਤਨ ਨੂੰ ਰੋਕਣਗੇ..। ਪਰ ਜਿਹੜੀ ਭਾਜਪਾ ਸਰਕਾਰ ਹਿੰਦੂ ਰਾਸ਼ਟਰ ਬਣਾਉਣ ਲਈ ਇੱਕ-ਭਾਸ਼ਾ, ਇੱਕ-ਧਰਮ, ਇੱਕ-ਦੇਸ਼ ਦੀ ਕਨੂੰਨੀ ਪ੍ਰਕਿਰਿਆ ਅਨੁਸਾਰ ਘੱਟ ਗਿਣਤੀਆਂ ਦਾ ਧਰਮ ਪਰਿਵਰਤਨ ਕਰ ਰਹੀ ਹੈ, ਉਹ ਦੂਜਿਆਂ ਦਾ ਧਰਮ ਪਰਿਵਰਤਨ ਕਿਵੇਂ ਰੋਕੇਗੀ ?

ਅਦਿੱਤਿਆ ਨਾਥ ਯੋਗੀ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਭਾਰਤੀ ਸੰਵਿਧਾਨ ਲਿਖਣ ਵਾਲ਼ੇ ਗ਼ੁਨਾਹਗਾਰ ਹਨ ਕਿਉਂਕਿ ਮਨੂੰ ਸਿਮ੍ਰਤੀ ਦਾ ਵਿਧਾਨ ਹੀ ਈਸ਼ਵਰੀ ਵਿਧਾਨ ਹੈ &hellip । ਇਹ ਪੱਥਰ &rsquoਤੇ ਲਕੀਰ ਹੈ ਕਿ ਪੰਜਾਬ ਦੀ ਧਰਤੀ ਉੱਤੇ &lsquoਵੰਦੇ ਮਾਤਰਮ&rsquo ਦਾ ਨਾਹਰਾ ਪੰਥ ਤੇ ਪੰਜਾਬ ਨੂੰ ਤਬਾਹ ਕਰਨ ਲਈ ਲਾਇਆ ਜਾ ਰਿਹਾ ਹੈ।

-ਜਥੇਦਾਰ ਮਹਿੰਦਰ ਸਿੰਘ ਯੂ.ਕੇ.