ਮੁੜ ਖੋਲ੍ਹਣ ਬਾਰੇ ਚਰਚਾ ਲਈ ਬ੍ਰਿਟੇਨ ਨੇ 30 ਤੋਂ ਵੱਧ ਦੇਸ਼ਾਂ ਨੂੰ ਇਕੱਠਾ ਕੀਤਾ

ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਕਾਰਨ ਬੰਦ ਹੋਏ ਮਹੱਤਵਪੂਰਨ ਸਮੁੰਦਰੀ ਮਾਰਗ &lsquoਹੋਰਮੁਜ਼ ਜਲਮਾਰਗ&rsquo (Strait of Hormuz) ਨੂੰ ਮੁੜ ਖੋਲ੍ਹਣ ਲਈ ਕੂਟਨੀਤਕ ਅਤੇ ਸਿਆਸੀ ਦਬਾਅ ਬਣਾਉਣ ਦੇ ਉਦੇਸ਼ ਨਾਲ ਵੀਰਵਾਰ ਨੂੰ ਲਗਪਗ ਸਾਢੇ ਤਿੰਨ ਦਰਜਨ ਦੇਸ਼ ਮੀਟਿੰਗ ਕਰਨਗੇ।

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਵਿਦੇਸ਼ ਮੰਤਰੀ ਯਵੇਟ ਕੂਪਰ ਦੀ ਪ੍ਰਧਾਨਗੀ ਹੇਠ ਹੋਣ ਵਾਲੀ ਇਹ ਵਰਚੁਅਲ ਮੀਟਿੰਗ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਨੂੰ ਬਹਾਲ ਕਰਨ, ਫਸੇ ਹੋਏ ਜਹਾਜ਼ਾਂ ਅਤੇ ਮਲਾਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਜ਼ਰੂਰੀ ਵਸਤਾਂ ਦੀ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਲਈ ਸਾਰੇ ਵਿਹਾਰਕ ਕੂਟਨੀਤਕ ਅਤੇ ਸਿਆਸੀ ਉਪਾਵਾਂ ਦਾ ਜਾਇਜ਼ਾ ਲਵੇਗੀ।

ਵਪਾਰਕ ਜਹਾਜ਼ਾਂ 'ਤੇ ਇਰਾਨੀ ਹਮਲਿਆਂ ਅਤੇ ਹੋਰ ਖ਼ਤਰਿਆਂ ਨੇ ਫਾਰਸ ਦੀ ਖਾੜੀ ਨੂੰ ਬਾਕੀ ਦੁਨੀਆ ਦੇ ਸਮੁੰਦਰਾਂ ਨਾਲ ਜੋੜਨ ਵਾਲੇ ਇਸ ਜਲਮਾਰਗ ਵਿੱਚ ਲਗਪਗ ਸਾਰੀ ਆਵਾਜਾਈ ਨੂੰ ਰੋਕ ਦਿੱਤਾ ਹੈ। ਇਸ ਨਾਲ ਵਿਸ਼ਵ ਪੱਧਰ &rsquoਤੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਅਤੇ ਪੈਟਰੋਲੀਅਮ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ।

Advertisement
ਹੈਰਾਨੀ ਦੀ ਗੱਲ ਇਹ ਹੈ ਕਿ ਅਮਰੀਕਾ ਵੀਰਵਾਰ ਦੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਦੇਸ਼ਾਂ ਵਿੱਚ ਨਹੀਂ ਹੈ। ਟਰੰਪ ਨੇ ਕਿਹਾ ਹੈ ਕਿ ਜਲਮਾਰਗ ਦੀ ਸੁਰੱਖਿਆ ਕਰਨਾ ਅਮਰੀਕਾ ਦਾ ਕੰਮ ਨਹੀਂ ਹੈ ਅਤੇ ਉਨ੍ਹਾਂ ਨੇ ਅਮਰੀਕੀ ਸਹਿਯੋਗੀਆਂ ਨੂੰ ਕਿਹਾ ਹੈ ਕਿ &lsquo&lsquoਆਪਣਾ ਤੇਲ ਖੁਦ ਪ੍ਰਾਪਤ ਕਰੋ।&rsquo&rsquo

ਇਸ ਦੌਰਾਨ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਕੈਨੇਡਾ, ਜਾਪਾਨ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ 35 ਦੇਸ਼ਾਂ ਨੇ ਇੱਕ ਬਿਆਨ 'ਤੇ ਦਸਤਖਤ ਕੀਤੇ ਹਨ, ਜਿਸ ਵਿੱਚ ਇਰਾਨ ਤੋਂ ਜਲਮਾਰਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਸੁਰੱਖਿਅਤ ਲੰਘਣ ਨੂੰ ਯਕੀਨੀ ਬਣਾਉਣ ਲਈ ਢੁਕਵੇਂ ਯਤਨਾਂ ਵਿੱਚ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ ਹੈ।

ਇਹ ਗੱਠਜੋੜ ਅੰਸ਼ਕ ਤੌਰ &rsquoਤੇ ਟਰੰਪ ਪ੍ਰਸ਼ਾਸਨ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਵੀ ਹੈ ਕਿ ਯੂਰਪ ਆਪਣੀ ਸੁਰੱਖਿਆ ਲਈ ਵਧੇਰੇ ਕਦਮ ਚੁੱਕ ਰਿਹਾ ਹੈ। ਟਰੰਪ ਵੱਲੋਂ ਅਮਰੀਕਾ ਦੇ ਨਾਟੋ (NATO) ਤੋਂ ਬਾਹਰ ਹੋਣ ਦੇ ਮੁੜ ਦਿੱਤੇ ਸੰਕੇਤਾਂ ਨੇ ਯੂਰਪੀ ਦੇਸ਼ਾਂ ਲਈ ਆਪਣੀ ਸੁਰੱਖਿਆ ਮਜ਼ਬੂਤ ਕਰਨ ਦੀ ਲੋੜ ਨੂੰ ਹੋਰ ਵਧਾ ਦਿੱਤਾ ਹੈ।