ਚੰਨੀ ਨੇ ਵੋਟਰਾਂ ਨਾਲ ਕੀਤਾ ਵਾਅਦਾ ਨਿਭਾਇਆ, ਹੁਣ ਪੱਕੇ ਤੌਰ ‘ਤੇ ਰਹਿਣਗੇ ਜਲੰਧਰ ‘

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਦੇ ਲੋਕਾਂ ਨਾਲ ਕੀਤਾ ਆਪਣਾ ਜਲੰਧਰ ਵਿਚ ਪੱਕੇ ਤੌਰ &lsquoਤੇ ਰਹਿਣ ਦਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਵੋਟਾਂ ਦੌਰਾਨ ਚੰਨੀ ਨੇ ਵਾਅਦਾ ਕੀਤਾ ਸੀ ਕਿ ਉਹ ਜਲੰਧਰ ਵਿਚ ਪੱਕੇ ਤੌਰ &lsquoਤੇ ਰਹਿਣਗੇ। ਜਲੰਧਰ ਤੋਂ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਚੰਨੀ ਨੇ ਜਲੰਧਰ ਛਾਉਣੀ ਨੇੜੇ ਖਜੂਰਲਾ ਪਿੰਡ ਵਿੱਚ 5 ਕਨਾਲ ਦਾ ਆਲੀਸ਼ਾਨ ਘਰ ਬਣਾਇਆ ਹੈ।
ਇਸ ਕਦਮ ਨੂੰ ਉਨ੍ਹਾਂ ਦੇ ਰਾਜਨੀਤਿਕ ਵਿਰੋਧੀਆਂ ਦੁਆਰਾ &ldquoਬਾਹਰੀ&rdquo ਹੋਣ ਦੇ ਠੱਪੇ ਨੂੰ ਦੂਰ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਉਹ ਸਿਰਫ ਅਸਥਾਈ ਤੌਰ &lsquoਤੇ ਜਲੰਧਰ ਵਿੱਚ ਰਹਿ ਰਹੇ ਸਨ। ਚੰਨੀ ਨੇ ਇੱਕ &ldquoਸਹਿਜ ਪਾਠ&rdquo ਦਾ ਆਯੋਜਨ ਕੀਤਾ ਹੈ ਅਤੇ ਜਲੰਧਰ ਦੇ ਸਾਰੇ ਵਿਧਾਇਕਾਂ, ਹਲਕਾ ਇੰਚਾਰਜਾਂ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੂੰ ਆਪਣੇ ਘਰ ਸੱਦਾ ਦਿੱਤਾ ਹੈ।
ਚੰਨੀ ਨੇ ਕਿਹਾ ਕਿ ਮੈਂ ਆਪਣੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਮੈਂ ਜਲੰਧਰ ਵਿੱਚ ਪੱਕੇ ਤੌਰ &lsquoਤੇ ਰਹਾਂਗਾ। ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ। ਮੈਂ ਪਿਛਲੇ ਸਾਲ ਇੱਥੇ ਜ਼ਮੀਨ ਖਰੀਦੀ ਸੀ ਅਤੇ ਉਸਾਰੀ ਸ਼ੁਰੂ ਕੀਤੀ ਸੀ। ਹੁਣ ਜਦੋਂ ਇਹ ਤਿਆਰ ਹੈ, ਮੈਂ ਇੱਥੋਂ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰਾਂਗਾ। ਸ਼ੁੱਕਰਵਾਰ ਤੋਂ, ਮੈਂ ਆਪਣੇ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੂੰ ਹਲਕੇ-ਵਾਰ ਸੱਦਾ ਦੇਵਾਂਗਾ। ਕਿਉਂਕਿ ਮੇਰਾ ਸੰਸਦੀ ਹਲਕਾ ਨੌਂ ਹਲਕਿਆਂ ਨੂੰ ਸ਼ਾਮਲ ਕਰਦਾ ਹੈ, ਇਸ ਲਈ ਮੈਂ ਅਗਲੇ ਨੌਂ ਦਿਨਾਂ ਲਈ ਹਰੇਕ ਹਲਕੇ ਦੇ ਵਰਕਰਾਂ ਅਤੇ ਸਮਰਥਕਾਂ ਨੂੰ ਆਪਣੇ ਘਰ ਵਿੱਚ ਬੁਲਾਵਾਂਗਾ।&rdquo
ਪੂਰੇ ਘਰ ਨੂੰ ਪਰਦਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਹੈ। ਚੰਨੀ ਦੇ ਪਹਿਲੀ ਮੰਜ਼ਿਲ ਵਾਲੇ ਬੈੱਡਰੂਮ ਵਿੱਚ ਗੁਰੂ ਗ੍ਰੰਥ ਸਾਹਿਬ ਜੀਾ ਦਾ ਪ੍ਰਕਾਸ਼ ਹੈ। ਉਨ੍ਹਾਂ ਕਿਹਾ, &ldquoਅਸੀਂ ਇੱਥੇ ਸਿਰਫ਼ ਇੱਕ ਬੈੱਡਰੂਮ ਵਾਲਾ ਘਰ ਬਣਾਇਆ ਹੈ। ਪੂਰਾ ਗ੍ਰਾਊਂਡ ਫਲੋਰ ਪਾਰਟੀ ਸਰਗਰਮੀਆਂ ਲਈ ਹੈ। ਮੈਂ ਦੋ ਵੱਡੇ ਮੀਟਿੰਗ ਹਾਲ ਬਣਾਏ ਹਨ। ਬਾਹਰਲੇ ਲਾਅਨ ਨੂੰ ਮੀਟਿੰਗਾਂ ਅਤੇ ਸਮਾਗਮਾਂ ਲਈ ਵਰਤਿਆ ਜਾ ਸਕਦਾ ਹੈ।&rdquo
ਵਾਸਤੂ ਸ਼ਾਸਤਰ ਵਿੱਚ ਪੱਕਾ ਵਿਸ਼ਵਾਸ ਰੱਖਣ ਵਾਲੇ ਚੰਨੀ ਨੇ ਘਰ ਦੇ ਉੱਤਰ-ਪੂਰਬੀ ਹਿੱਸੇ ਨੂੰ ਬਿਨਾਂ ਉਸਾਰੀ ਦੇ ਛੱਡ ਦਿੱਤਾ ਹੈ ਅਤੇ ਇਸ ਨੂੰ ਲਾਅਨ ਵਜੋਂ ਵਰਤਣ ਦਾ ਇਰਾਦਾ ਰੱਖਦੇ ਹਨ। ਦੱਸ ਦੇਈਏ ਕਿ ਉਨ੍ਹਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਆਪਣਾ ਘਰ ਬਣਾਇਆ ਸੀ।