ਜੰਗ ਨੂੰ ਲੈ ਕੇ ਟਰੰਪ ਦਾ ਵੱਡਾ ਬਿਆਨ-‘ਅਜੇ ਖਤਮ ਨਹੀਂ ਹੋਵੇਗੀ ਜੰਗ, 2-3 ਹਫਤਿਆਂ ‘ਚ ਕਰਾਂਗੇ ਵੱਡਾ ਹਮਲਾ’

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਈਰਾਨ ਜੰਗ ਵਿਚ ਜਿੱਤ ਮਿਲੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਅਮਰੀਕਾ 2-3 ਹਫਤੇ ਵਿਚ ਈਰਾਨ &lsquoਤੇ ਵੱਡਾ ਹਮਲਾ ਕਰੇਗਾ। ਟਰੰਪ ਨੇ ਕਿਹਾ ਕਿ ਈਰਾਨ ਦੀ ਮਿਜ਼ਾਈਲ ਡ੍ਰੋਨ ਸਮਰੱਥਾ ਤੇ ਸਮੁੰਦਰੀ ਫੌਜ ਖਤਮ ਹੋ ਗਈ ਹੈ। ਫੌਜ ਤਾਕਤ ਕਾਫੀ ਕਮਜ਼ੋਰ ਹੋ ਗਈ ਹੈ। ਇਸ ਫੌਜ ਮੁਹਿੰਮ ਦਾ ਅਹਿਮ ਮਕਸਦ ਪੂਰਾ ਹੋਣ ਵਾਲਾ ਹੈ। ਟਰੰਪ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਅਮਰੀਕਾ ਈਰਾਨ ਨੂੰ &lsquoਸਟੋਨ ਏਜ ਯਾਨੀ ਪਾਸ਼ਾਣਕਾਲ&rsquo ਵਿਚ ਭੇਜ ਦੇਣਗੇ। ਹਾਲਾਂਕਿ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਈਰਾਨ ਵਿਚ ਸੱਤਾ ਪਰਿਵਰਤਨ ਹੋ ਚੁੱਕਾ ਹੈ ਤੇ ਨਵੀਂ ਲੀਡਰਸ਼ਿਪ ਪਹਿਲਾਂ ਤੋਂ ਘੱਟ ਕੱਟੜ ਹਨ।
ਟਰੰਪ ਨੇ ਕਿਹਾ ਕਿ ਈਰਾਨ ਦੀ ਮਿਜ਼ਾਈਲ-ਡ੍ਰੋਨ ਸਮਰੱਥਾ ਤੇ ਸਮੁੰਦਰੀ ਫੌਜ ਖਤਮ, ਫੌਜ ਸਾਡੇ ਕੰਟਰੋਲ ਵਿਚ ਹੈ। ਉਨ੍ਹਾਂ ਦੇ ਸਾਰੇ ਵੱਡੇ ਲੀਡਰ ਮਾਰੇ ਗਏ ਤੇ ਉਥੇ ਸੱਤਾ ਪਰਿਵਰਤਨ ਹੋ ਚੁਕਾ ਹੈ। ਈਰਾਨ ਨੇ ਆਪਣੇ 45 ਹਜ਼ਾਰ ਲੋਕਾਂ ਦੀ ਹੱਤਿਆ ਕੀਤੀ। ਈਰਾਨ ਨੂੰ ਪ੍ਰਮਾਣੂ ਤਾਕਤ ਨਹੀਂ ਬਣਨ ਦੇਵਾਂਗੇ ਤੇ ਜੇਕਰ ਸਮਝੌਤਾ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਤਬਾਹ ਕਰ ਦੇਵਾਂਗੇ। ਜਿਨ੍ਹਾਂ ਨੂੰ ਹੋਮੁਰਜ਼ ਤੋਂ ਤੇਲ ਚਾਹੀਦਾ ਹੈ ਉਹ ਉਸ ਦੀ ਰੱਖਿਆ ਕਰਨ, ਸਾਨੂੰ ਉਸ ਦੀ ਲੋੜ ਨਹੀਂ। ਸਾਊਦੀ ਅਰਬ ਤੇ ਬਹਿਰੀਲ ਨੂੰ ਇਕੱਲਾ ਨਹੀਂ ਛੱਡਾਂਗੇ।