ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਤੇਲ ਦੀ ਬਚਤ ਕਰਨ ਲਈ ਕਿਹਾ

ਕੈਨਬਰਾ : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਤੇਲ ਸੰਕਟ ਦੇ ਮੱਦੇਨਜ਼ਰ ਦੇਸ਼ ਨੂੰ ਇਕ ਵਿਰਲਾ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਸੰਭਵ ਹੋਵੇ ਤਾਂ ਕਾਰਾਂ ਦੀ ਬਜਾਏ ਜਨਤਕ ਆਵਾਜਾਈ ਵਰਤਣ, ਪਰ ਜੀਵਨ ਨੂੰ ਆਮ ਦੀ ਤਰ੍ਹਾਂ ਜਾਰੀ ਰੱਖਣ।

ਅਲਬਾਨੀਜ਼ ਨੇ ਕਿਹਾ, &lsquo&lsquoਇਹ ਸਮੇਂ ਅਨਿਸ਼ਚਿਤ ਹਨ, ਪਰ ਮੈਂ ਪੂਰੀ ਤਰ੍ਹਾਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਅਸੀਂ ਇਨ੍ਹਾਂ ਚੁਨੌਤੀ ਆਂ ਦਾ ਸਾਹਮਣਾ ਆਸਟ੍ਰੇਲੀਆਈ ਢੰਗ ਨਾਲ ਕਰਾਂਗੇ। ਇਕੱਠੇ ਕੰਮ ਕਰਦੇ ਹੋਏ ਅਤੇ ਇਕ ਦੂਜੇ ਦੀ ਸੰਭਾਲ ਕਰਦੇ ਹੋਏ।&rsquo&rsquo ਉਨ੍ਹਾਂ ਕਿਹਾ ਕਿ ਇਹ ਜੰਗ ਵੱਡਾ ਆਰਥਕ ਝਟਕਾ ਹੈ ਜੋ ਆਉਣ ਵਾਲੇ ਕਈ ਮਹੀਨਿਆਂ ਤਕ ਮਹਿਸੂਸ ਹੁੰਦਾ ਰਹੇਗਾ।

ਪਰ ਉਨ੍ਹਾਂ ਨੇ ਲੋਕਾਂ ਨੂੰ ਈਸਟਰ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ &lsquo&lsquoਜਦੋਂ ਤੁਸੀਂ ਸਫ਼ਰ &rsquoਤੇ ਜਾਓ, ਜਿੰਨਾ ਲੋੜੀਂਦਾ ਹੈ ਉਨਾ ਹੀ ਈਂਧਣ ਭਰੋ। ਹੋਰਾਂ ਬਾਰੇ ਸੋਚੋ, ਖ਼ਾਸਕਰ ਪਿੰਡਾਂ ਅਤੇ ਜ਼ਰੂਰੀ ਉਦਯੋਗਾਂ ਬਾਰੇ।&rsquo&rsquo

ਸਰਕਾਰ ਨੇ ਤਿੰਨ ਮਹੀਨਿਆਂ ਲਈ ਤੇਲ &rsquoਤੇ ਮਾਲੀਆ ਅੱਧਾ ਕਰ ਦਿਤਾ ਹੈ ਅਤੇ ਟਰੱਕਾਂ ਲਈ ਸੜਕ ਪ੍ਰਯੋਗ ਟੈਕਸ ਨੂੰ ਹਟਾ ਦਿਤਾ ਹੈ। ਅਲਬਾਨੀਜ਼ ਨੇ ਭਰੋਸਾ ਦਿਤਾ ਕਿ ਆਸਟਰੇਲੀਆ ਕੋਲ 30 ਦਿਨਾਂ ਦਾ ਡੀਜ਼ਲ, 39 ਦਿਨਾਂ ਦਾ ਪਟਰੌਲ ਅਤੇ 30 ਦਿਨਾਂ ਦਾ ਜੈੱਟ ਫਿਊਲ ਭੰਡਾਰ ਮੌਜੂਦ ਹੈ। ਦੂਜੇ ਪਾਸੇ ਵਿਰੋਧੀ ਨੇਤਾ ਐਂਗਸ ਟੇਲਰ ਨੇ ਇਸ ਸੰਬੋਧਨ ਨੂੰ &lsquo&lsquoਪੁਰਾਣੇ ਬਿਆਨ ਦੀ ਦੁਹਰਾਈ&rsquo&rsquo ਕਰਾਰ ਦਿਤਾ ਅਤੇ ਵਧੇਰੇ ਵਿਸਥਾਰ ਦੀ ਮੰਗ ਕੀਤੀ।