ਸਨੀ ਹਾਈ ਸਕੂਲ ਦੇ ਪੰਜਾਬੀ ਵਿਦਿਆਰਥੀ ਨੇ 50 ਹਜਾਰ ਡਾਲਰ ਦੀ ਸਕਾਲਰਸ਼ਿੱਪ ਜਿੱਤੀ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸਨੀ ਹਿਲਜ ਹਾਈ ਸਕੂਲ ਦੇ ਵਿਦਿਆਰਥੀ ਮਨਵੀਰ ਸਿੰਘ ਅਨੰਦ ਦਾ 50 ਹਜਾਰ ਡਾਲਰ ਦੀ ਐਡੀਸਨ ਸਕਾਲਰਸ਼ਿੱਪ ਨਾਲ ਸਨਮਾਨ ਕੀਤਾ ਗਿਆ। ਇਹ ਸਕਾਲਰਸ਼ਿੱਪ ਉੱਚ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ। ਐਡੀਸਨ ਸਕਾਲਰਸ਼ਿੱਪ ਪ੍ਰੋਗਰਾਮ ਉਨਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਸ਼ੁਰੂ ਕੀਤਾ ਗਿਆ ਸੀ ਜੋ ਵਿਦਿਆਰਥੀ ਗੁੰਝਲਦਾਰ ਸਮੱਸਿਆਵਾਂ ਦੇ ਹੱਲ ਲਈ ਟੈਕਨੀਕਲ ਡਿਗਰੀ ਕਰਨਾ ਚਹੁੰਦੇ ਹਨ। ਇਸ ਮੌਕੇ ਮਨਵੀਰ ਸਿੰਘ ਦੇ ਪਰਿਵਾਰਕ ਮੈਂਬਰ ਵੀ ਹਾਜਰ ਸਨ। ਅਨੰਦ ਜੋ ਪੰਜਾਬੀ ਬੋਲਦੇ ਹਨ,  ਅਪਲਾਈਡ ਮੈਥੇਮੈਟਿਕਸ ਵਿੱਚ ਮਾਨਵੀ ਕਦਰਾਂ ਕੀਮਤਾਂ &#39ਤੇ ਆਪਣਾ ਅਕਾਦਮਿਕ ਕਰੀਅਰ ਬਣਾਉਣਾ ਚਹੁੰਦੇ ਹਨ। ਉਸ ਦਾ ਟੀਚਾ ਇਕ ਅਜਿਹਾ ਭਵਿੱਖੀ ਮਾਡਲ ਤੇ ਗਣਿਤ ਵਿਧੀ ਤਿਆਰ ਕਰਨਾ ਹੈ ਜੋ ਬੇਆਸਰਿਆਂ, ਫੂਡ ਬੈਂਕਾਂ ਤੇ ਜਨਤਿਕ ਰਸੋਈਆਂ ਦੀ ਉਨਾਂ ਦੇ ਸਾਧਨਾਂ ਅਨੁਸਾਰ ਸਹਾਈ ਹੋ ਸਕੇ। ਉਸ ਦਾ ਵਿਸ਼ਵਾਸ਼ ਹੈ ਕਿ ਸਥਾਨਕ ਸਹਾਇਤਾ ਘੇਰਾ ਵਧਣ ਦੇ ਨਾਲ- ਨਾਲ ਉਹ ਭੋਜਨ ਦੀ ਬਰਬਾਦੀ ਨੂੰ ਰੋਕ ਸਕਣਗੇ।