ਅਮਰੀਕਾ ‘ਚ ਪੰਜਾਬੀਆਂ ਨੂੰ ਵੱਡਾ ਝ.ਟ/ਕਾ! ਗੈਰ-ਕਾਨੂੰਨੀ ਢੰਗ ਨਾਲ ਗਏ ਡਰਾਈਵਰਾਂ ਦੇ ਲਾਇਸੈਂਸ ਰੱਦ

ਅਮਰੀਕਾ ਦੇ ਇੰਡੀਆਨਾ ਰਾਜ ਨੇ ਸਾਰੇ ਗੈਰ-ਕਾਨੂੰਨੀ ਤੌਰ &lsquoਤੇ ਕੰਮ ਕਰਦੇ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇੰਡੀਆਨਾ ਦੇ ਨਵੇਂ ਕਾਨੂੰਨ ਦੇ ਨਤੀਜੇ ਵਜੋਂ 1,790 ਡਰਾਈਵਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਹਨ। ਹੁਣ ਇਸ ਕਾਨੂੰਨ ਨੂੰ ਪੂਰੇ ਅਮਰੀਕਾ ਵਿੱਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਜੇ ਅਮਰੀਕਾ ਭਰ ਵਿੱਚ ਲਾਗੂ ਕੀਤਾ ਜਾਂਦਾ ਹੈ, ਤਾਂ ਪੰਜਾਬ ਅਤੇ ਹਰਿਆਣਾ ਦੇ ਵਰਕ ਪਰਮਿਟਾਂ &lsquoਤੇ ਕੰਮ ਕਰਨ ਵਾਲੇ ਡੇਢ ਲੱਖ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।
ਇੰਡੀਆਨਾ ਦੀ ਲਾਇਸੈਂਸਿੰਗ ਅਥਾਰਟੀ ਨੇ ਕਿਹਾ ਕਿ ਇਹ ਫੈਸਲਾ ਭਾਰਤੀ ਡਰਾਈਵਰਾਂ ਨਾਲ ਸਬੰਧਤ ਕਈ ਹਾਦਸਿਆਂ ਤੋਂ ਬਾਅਦ ਲਿਆ ਗਿਆ ਸੀ। ਹਾਦਸਿਆਂ ਤੋਂ ਬਾਅਦ ਪੁੱਛਗਿੱਛ ਵਿਚ ਪਤਾ ਲੱਗਾ ਕਿ ਪੰਜਾਬ-ਹਰਿਆਣਾ ਮੂਲ ਦੇ ਡਰਾਈਵਰਾਂ ਨੂੰ ਨਾ ਤਾਂ ਰੋਡ ਸਾਈਨ ਇੰਗਲਿਸ਼ ਵਿਚ ਪੜ੍ਹਣੇ ਆਉਂਦੇ ਸਨ ਤੇ ਨਾ ਹੀ ਉਹ ਅੰਗਰੇਜੀ ਵਿਚ ਗੱਲ ਕਰ ਸਕਦੇ ਸਨ।
ਗਵਰਨਰ ਮਾਈਕ ਬ੍ਰੌਨ ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 &lsquoਤੇ ਦਸਤਖਤ ਕਰਕੇ ਕਾਨੂੰਨ ਬਣਾਇਆ। ਇੰਡੀਆਨਾ BMV ਨੇ 16 ਮਾਰਚ ਨੂੰ 1,790 ਡਰਾਈਵਰਾਂ ਨੂੰ ਨੋਟਿਸ ਭੇਜਿਆ ਸੀ, ਜਿਸ ਵਿਚ ਲਾਇਸੈਂਸ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਕਾਨੂੰਨ ਲਾਗੂ ਹੁੰਦੇ ਹੀ 1 ਅਪ੍ਰੈਲ ਨੂੰ ਸਾਰੇ ਨਾਨ-ਡੇਮਿਸਾਈਲਡ CDLs (ਜਿਨ੍ਹਾਂ ਕੋਲ H-2A, H-2B, ਜਾਂ E-2 ਵੀਜ਼ਾ ਨਹੀਂ ਸੀ) ਆਪਣੇ ਆਪ ਐਕਸਪਾਇਰ ਹੋ ਗਏ।