ਕੈਨੇਡਾ ’ਚ ਜਬਰਨ ਵਸੂਲੀ ਦੇ ਮਾਮਲੇ ’ਚ ਪੰਜਾਬੀ ਗ੍ਰਿਫ਼ਤਾਰ

ਕੈਲਗਰੀ​: ਕੈਲਗਰੀ ਪੁਲਿਸ ਨੇ ਸਾਊਥ ਏਸ਼ੀਅਨ ਭਾਈਚਾਰੇ ਵਿਰੁਧ ਵਾਪਰ ਰਹੇ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਪਹਿਲੀ ਗ੍ਰਿਫ਼ਤਾਰੀ ਕੀਤੀ ਹੈ। 45 ਸਾਲਾਂ ਦੇ ਰਾਣਾ ਚੀਮਾ ਨੂੰ ਗ੍ਰਿਫ਼ਤਾਰ ਕਰਕੇ ਉਸ &rsquoਤੇ ਜਬਰਨ ਵਸੂਲੀ ਅਤੇ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਦੇ ਮੁਤਾਬਕ, ਇਹ ਮਾਮਲੇ 4 ਮਾਰਚ ਤੋਂ 22 ਮਾਰਚ ਦਰਮਿਆਨ ਵਾਪਰੇ। ਇਨ੍ਹਾਂ &rsquoਚ ਘਰ &rsquoਤੇ ਗੋਲੀਬਾਰੀ, ਕਈ ਥਾਵਾਂ &rsquoਤੇ ਭੰਨਤੋੜ, ਲੋਕਾਂ ਨੂੰ ਡਰਾਉਣਾ-ਧਮਕਾਉਣਾ ਅਤੇ ਕੈਲਗਰੀ ਤੋਂ ਬਾਹਰ ਦੋ ਡੇਅਕੇਅਰਾਂ &rsquoਤੇ ਵੀ ਭੰਨਤੋੜ ਦੇ ਮਾਮਲੇ ਸ਼ਾਮਲ ਹਨ। ਇਹ ਸਾਰੇ ਕਾਰੇ ਵੱਡੀ ਰਕਮ ਦੀ ਮੰਗ ਕਰਨ ਅਤੇ ਕਾਰੋਬਾਰਾਂ &rsquoਤੇ ਕਬਜ਼ਾ ਲੈਣ ਲਈ ਕੀਤੇ ਗਏ ਸਨ। ਸੁਪਰਡੈਂਟ ਜੈਫ਼ ਬੈਲ ਨੇ ਕਿਹਾ, ਇਹ ਅਪਰਾਧ ਸਿਰਫ਼ ਇਕ ਵਿਅਕਤੀ ਨੂੰ ਨਹੀਂ, ਸਗੋਂ ਪਰਿਵਾਰਾਂ, ਆਂਡ-ਗੁਆਂਢ ਅਤੇ ਪੂਰੇ ਭਾਈਚਾਰੇ ਨੂੰ ਡਰਾਉਣ ਲਈ ਕੀਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ 2 ਡੇਅਕੇਅਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ, ਪਰ ਹੋਰ ਡੇਅਕੇਅਰਾਂ ਲਈ ਕੋਈ ਖ਼ਤਰਾ ਨਹੀਂ ਹੈ। ਇਹ ਭੰਨਤੋੜ ਉਸ ਸਮੇਂ ਕੀਤੀ ਗਈ ਜਦੋਂ ਉੱਥੇ ਬੱਚੇ ਮੌਜੂਦ ਨਹੀਂ ਸਨ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ 4 ਮਾਰਚ ਨੂੰ ਮਾਰਟਿਨਡੇਲ ਬੁਲੇਵਾਰਡ ਨੌਰਥ-ਈਸਟ ਵਿਚ ਇਕ ਘਰ &rsquoਤੇ ਹੋਈ ਗੋਲੀਬਾਰੀ ਇਸੇ ਜਾਂਚ ਨਾਲ ਜੁੜੀ ਹੋਈ ਹੈ, ਹਾਲਾਂਕਿ ਪਹਿਲਾਂ ਪੁਲਿਸ ਨੇ ਕਿਹਾ ਸੀ ਕਿ ਇਸ ਦਾ ਜਬਰਨ ਵਸੂਲੀ ਨਾਲ ਕੋਈ ਸਬੰਧ ਨਹੀਂ।

ਇਹ ਅਪਰਾਧ ਸਿਰਫ਼ ਇਕ ਵਿਅਕਤੀ ਨੂੰ ਨਹੀਂ, ਸਗੋਂ ਪਰਿਵਾਰਾਂ, ਆਂਡ-ਗੁਆਂਢ ਅਤੇ ਪੂਰੇ ਭਾਈਚਾਰੇ ਨੂੰ ਡਰਾਉਣ ਲਈ ਕੀਤੇ ਜਾਂਦੇ ਹਨ। 2 ਡੇਅਕੇਅਰਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ, ਪਰ ਹੋਰ ਡੇਅਕੇਅਰਾਂ ਲਈ ਕੋਈ ਖ਼ਤਰਾ ਨਹੀਂ ਹੈ। ਇਹ ਭੰਨਤੋੜ ਉਸ ਸਮੇਂ ਕੀਤੀ ਗਈ ਜਦੋਂ ਉੱਥੇ ਬੱਚੇ ਮੌਜੂਦ ਨਹੀਂ ਸਨ। 4 ਮਾਰਚ ਨੂੰ ਮਾਰਟਿਨਡੇਲ ਬੁਲੇਵਾਰਡ ਨੌਰਥ-ਈਸਟ ਵਿਚ ਇਕ ਘਰ &rsquoਤੇ ਹੋਈ ਗੋਲੀਬਾਰੀ ਇਸੇ ਜਾਂਚ ਨਾਲ ਜੁੜੀ ਹੋਈ ਹੈ। ਕੈਲਗਰੀ ਵਿਚ ਜਬਰਨ ਵਸੂਲੀ, ਧਮਕੀਆਂ ਜਾਂ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੁਲਿਸ ਇਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰੱਖੇਗੀ।