ਇਰਾਨ ਵੱਲੋਂ ਅਮਰੀਕੀ ਪਾਇਲਟ ਨੂੰ ਹਿਰਾਸਤ ’ਚ ਲੈਣ ਦਾ ਦਾਅਵਾ

ਇਰਾਨੀ ਸਰਕਾਰੀ ਟੈਲੀਵਿਜ਼ਨ ਦੇ ਇੱਕ ਸਥਾਨਕ ਚੈਨਲ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਇੱਕ ਅਮਰੀਕੀ ਲੜਾਕੂ ਜਹਾਜ਼ ਦਾ ਪਾਇਲਟ ਦੱਖਣ-ਪੱਛਮੀ ਇਰਾਨ ਦੇ ਉੱਪਰ ਆਪਣੇ ਜਹਾਜ਼ ਤੋਂ ਬਾਹਰ (eject) ਨਿਕਲ ਗਿਆ ਹੈ। ਅਮਰੀਕਾ ਨੇ ਇਸ ਦਾਅਵੇ ਬਾਰੇ ਟਿੱਪਣੀ ਕਰਨ ਦੀਆਂ ਬੇਨਤੀਆਂ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਇਰਾਨ ਨੇ ਦਾਅਵਾ ਕੀਤਾ ਹੈ ਕਿ ਪਾਇਲਟ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਜਿਸ ਦੀ ਕੋਈ ਪੁਸ਼ਟੀ ਨਹੀਂ ਹੋਈ।
ਉੱਧਰ ਇਰਾਨ ਦੇ 'ਕੋਹਕੀਲੂਏਹ ਅਤੇ ਬੋਇਰ-ਅਹਿਮਦ' ਸੂਬੇ ਦੇ ਚੈਨਲ 'ਤੇ ਐਂਕਰ ਨੇ ਇਹ ਐਲਾਨ ਪੜ੍ਹਿਆ: "ਜੇਕਰ ਤੁਸੀਂ ਦੁਸ਼ਮਣ ਦੇ ਪਾਇਲਟ ਜਾਂ ਪਾਇਲਟਾਂ ਨੂੰ ਜ਼ਿੰਦਾ ਫੜ ਕੇ ਪੁਲੀਸ ਹਵਾਲੇ ਕਰਦੇ ਹੋ, ਤਾਂ ਤੁਹਾਨੂੰ ਇੱਕ ਕੀਮਤੀ ਇਨਾਮ ਦਿੱਤਾ ਜਾਵੇਗਾ।" ਚੈਨਲ ਨੇ ਇਸ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ।ਅਮਰੀਕੀ ਸੈਂਟਰਲ ਕਮਾਂਡ, ਪੈਂਟਾਗਨ ਅਤੇ ਵ੍ਹਾਈਟ ਹਾਊਸ ਨੇ ਵੀ ਟਿੱਪਣੀ ਦੀਆਂ ਬੇਨਤੀਆਂ ਦਾ ਤੁਰੰਤ ਕੋਈ ਜਵਾਬ ਨਹੀਂ ਦਿੱਤਾ।