ਇਰਾਨ ਨੇ ਇਜ਼ਰਾਈਲ ਤੇ ਖਾੜੀ ਦੇਸ਼ਾਂ ਉਤੇ ਦਾਗ਼ੀਆਂ ਮਿਜ਼ਾਈਲਾਂ

ਦੁਬਈ: ਇਰਾਨ ਨੇ ਸ਼ੁਕਰਵਾਰ ਨੂੰ ਇਜ਼ਰਾਈਲ ਅਤੇ ਕੁੱਝ ਖਾੜੀ ਦੇਸ਼ਾਂ ਉਤੇ ਮਿਜ਼ਾਈਲ ਹਮਲੇ ਕੀਤੇ, ਜਦਕਿ ਤੇਹਰਾਨ ਅਤੇ ਇਸਫਹਾਨ ਦੇ ਆਲੇ-ਦੁਆਲੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਅਮਰੀਕਾ ਵਲੋਂ ਕਰਜ (ਅਲਬੋਰਜ਼ ਪ੍ਰਾਂਤ) ਵਿਚ ਇਰਾਨ ਦੇ ਸੱਭ ਤੋਂ ਵੱਡੇ ਬੀ1 ਪੁਲ ਉਤੇ ਹਮਲੇ ਤੋਂ ਬਾਅਦ, ਇਰਾਨ ਨੇ ਖਾੜੀ ਖੇਤਰ ਦੇ 8 ਵੱਡੇ ਪੁਲਾਂ ਦੀ &lsquoਹਿੱਟ ਲਿਸਟ&rsquo ਜਾਰੀ ਕੀਤੀ ਹੈ।

ਇਹ ਕਦਮ ਸੰਭਾਵਤ ਜਵਾਬੀ ਕਾਰਵਾਈ ਦੀ ਚੇਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ ਜਿਸ ਨੇ ਮੱਧ-ਪੂਰਬ ਵਿਚ ਤਣਾਅ ਨੂੰ ਹੋਰ ਵਧਾ ਦਿਤਾ ਹੈ। ਫਾਰਸ ਨਿਊਜ਼ ਏਜੰਸੀ ਨੇ ਸ਼ੁਕਰਵਾਰ ਨੂੰ ਇਹ ਸੂਚੀ ਜਾਰੀ ਕੀਤੀ, ਜਿਸ ਵਿਚ ਕੁਵੈਤ ਦਾ ਸ਼ੇਖ ਜਾਬਿਰ ਅਲ-ਅਹਮਦ ਅਲ-ਸਬਾਹ ਸੀ ਬਿ੍ਰਜ, ਸਾਉਦੀ ਅਰਬ&ndashਬਹਿਰੀਨ ਨੂੰ ਜੋੜਦਾ ਕਿੰਗ ਫਹਦ ਕਾਜਵੇ, ਯੂ.ਏ.ਈ. ਦੇ ਸ਼ੇਖ ਜਾਇਦ ਬਿ੍ਰਜ ਅਤੇ ਸ਼ੇਖ ਖਲੀਫਾ ਬਿ੍ਰਜ, ਅਤੇ ਜਾਰਡਨ ਦੇ ਕਿੰਗ ਹੁਸੈਨ ਬਿ੍ਰਜ, ਦਾਮਿਆ ਬਿ੍ਰਜ ਅਤੇ ਅਬਦੂਨ ਬਿ੍ਰਜ ਸ਼ਾਮਲ ਹਨ। ਇਹ ਪੁਲ ਖੇਤਰੀ ਵਪਾਰ ਅਤੇ ਆਵਾਜਾਈ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ।

ਇਰਾਨ ਨੇ ਦਾਅਵਾ ਕੀਤਾ ਹੈ ਕਿ ਉਹ ਓਮਾਨ ਨਾਲ ਮਿਲ ਕੇ ਹੋਰਮੁਜ਼ ਜਲਡਮਰੂਮੱਧ ਦੀ &lsquoਨਿਗਰਾਨੀ&rsquo ਲਈ ਪ੍ਰਸਤਾਵ ਤਿਆਰ ਕਰ ਰਿਹਾ ਹੈ। ਇਰਾਨੀ ਸਫ਼ੀਰ ਕਾਜ਼ਿਮ ਘਾਰੀਬਾਬਾਦੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਸ ਪ੍ਰਸਤਾਵ ਦਾ ਉਦੇਸ਼ &lsquoਇਸ ਰਸਤੇ ਨੂੰ ਜਹਾਜ਼ਾਂ ਦੀ ਆਵਾਜਾਈ ਲਈ ਸੁਰੱਖਿਅਤ ਬਣਾਉਣਾ ਅਤੇ ਵਧੀਆ ਸੇਵਾਵਾਂ ਉਪਲਬਧ ਕਰਾਉਣਾ&rsquo ਹੈ।

ਇਸੇ ਦੌਰਾਨ, ਅਮਰੀਕਾ ਨੇ ਪਛਮੀ ਏਸ਼ੀਆ ਵਿਚ ਅਪਣੀ ਫੌਜੀ ਮੌਜੂਦਗੀ ਹੋਰ ਮਜ਼ਬੂਤ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੇ ਭਾਸ਼ਣ &rsquoਚ ਇਰਾਨ ਉਤੇ &lsquoਬਹੁਤ ਸਖ਼ਤ&rsquo ਵਾਰ ਕਰਨ ਦੀ ਚੇਤਾਵਨੀ ਦਿਤੀ ਗਈ ਸੀ। ਅਮਰੀਕੀ ਨੇਵੀ ਦੇ ਅਨੁਸਾਰ, ਉਸ ਦਾ ਸੱਭ ਤੋਂ ਵੱਡਾ ਹੀ ਹਵਾਈ ਜਹਾਜ਼ ਕਰੋਏਸ਼ੀਆ ਦੇ ਸਪਲਿਟ ਤੋਂ ਰਵਾਨਾ ਹੋ ਚੁੱਕਾ ਹੈ ਅਤੇ ਕਿਸੇ ਵੀ ਮਿਸ਼ਨ ਲਈ ਤਿਆਰ ਹੈ।