‘ਘਾਇਲ ਹਾਂ ਇਸ ਲਈ ਘਾਤਕ ਹਾਂ’: Raghav Chadha ਦਾ ਆਪਣੀ ਹੀ ਪਾਰਟੀ ‘ਆਪ’ ’ਤੇ ਤਿੱਖਾ ਪਲਟਵਾਰ

ਆਮ ਆਦਮੀ ਪਾਰਟੀ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਾਲੇ ਚੱਲ ਰਹੀ ਜੰਗ ਸ਼ਨੀਵਾਰ ਨੂੰ ਉਸ ਵੇਲੇ ਹੋਰ ਭਖ ਗਈ ਜਦੋਂ ਚੱਢਾ ਨੇ ਫ਼ਿਲਮ &lsquoਧੁਰੰਦਰ&rsquo ਦਾ ਮਸ਼ਹੂਰ ਡਾਇਲੌਗ &ldquoਮੈਂ ਘਾਇਲ ਹਾਂ ਇਸ ਲਈ ਘਾਤਕ ਹਾਂ&rdquo ਵਰਤ ਕੇ ਆਪਣੀ ਹੀ ਪਾਰਟੀ &rsquoਤੇ ਨਿਸ਼ਾਨਾ ਸੇਧਿਆ। ਇੱਕ ਵੀਡੀਓ ਬਿਆਨ ਜਾਰੀ ਕਰਦਿਆਂ ਉਨ੍ਹਾਂ ਨੇ ਪਾਰਟੀ ਵੱਲੋਂ ਲਾਏ ਗਏ ਤਿੰਨ ਮੁੱਖ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ, ਜਿਨ੍ਹਾਂ ਦੇ ਆਧਾਰ &rsquoਤੇ ਉਨ੍ਹਾਂ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਚੱਢਾ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਪਾਰਟੀ ਇੱਕ ਵੀ ਦੋਸ਼ ਸਾਬਤ ਕਰਕੇ ਦਿਖਾਵੇ।
ਰਾਘਵ ਚੱਢਾ ਨੇ ਪਾਰਟੀ ਦੇ ਦੋਸ਼ਾਂ ਦਾ ਦਿੱਤਾ ਜਵਾਬ ਦਿੰਦਿਆਂ ਕਿਹਾ ਕਿ ਉਹ ਵਿਰੋਧੀ ਧਿਰ ਦੇ ਵਾਕਆਊਟ ਦਾ ਸਮਰਥਨ ਨਹੀਂ ਕਰਦੇ, ਚੱਢਾ ਨੇ ਕਿਹਾ ਕਿ ਰਾਜ ਸਭਾ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਸਕਦੇ ਹਨ ਜੋ ਸੱਚਾਈ ਬਿਆਨ ਕਰ ਦੇਣਗੇ। ਮੁੱਖ ਚੋਣ ਕਮਿਸ਼ਨਰ (CEC) ਵਿਰੁੱਧ ਮਹਾਂਦੋਸ਼ ਦੇ ਮਤੇ &rsquoਤੇ ਦਸਤਖ਼ਤ ਨਾ ਕਰਨ ਦੇ ਦੋਸ਼ &rsquoਤੇ ਉਨ੍ਹਾਂ ਕਿਹਾ ਕਿ &lsquoਆਪ&rsquo ਦੇ 10 ਵਿੱਚੋਂ 6 ਸੰਸਦ ਮੈਂਬਰਾਂ ਨੇ ਦਸਤਖਤ ਨਹੀਂ ਕੀਤੇ ਸਨ ਕਿਉਂਕਿ ਮਤੇ ਲਈ ਸਿਰਫ਼ 50 ਮੈਂਬਰਾਂ ਦੇ ਦਸਤਖਤ ਹੀ ਕਾਫ਼ੀ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨੇ ਉਨ੍ਹਾਂ ਕੋਲ ਇਸ ਲਈ ਪਹੁੰਚ ਨਹੀਂ ਕੀਤੀ ਸੀ।