ਭਾਰਤ ਵੱਲੋਂ ਇਰਾਨੀ ਕੱਚੇ ਤੇਲ ਦੀ ਖਰੀਦ ਦੀ ਪੁਸ਼ਟੀ ਮੰਗਲੌਰ ਪਹੁੰਚਿਆ ਐੱਲਪੀਜੀ ਜਹਾਜ਼

ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਪਹਿਲੀ ਵਾਰ ਇਹ ਸਵੀਕਾਰ ਕੀਤਾ ਹੈ ਕਿ ਪੱਛਮੀ ਏਸ਼ੀਆ ਵਿੱਚ ਸਪਲਾਈ ਵਿੱਚ ਆ ਰਹੇ ਵਿਘਨ ਦਰਮਿਆਨ ਭਾਰਤੀ ਰਿਫਾਇਨਰਾਂ ਨੇ ਆਪਣੀ ਕੱਚੇ ਤੇਲ ਦੀਆਂ ਜ਼ਰੂਰਤਾਂ ਦਾ ਕੁਝ ਹਿੱਸਾ ਇਰਾਨ ਤੋਂ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ ਮੰਗਲੌਰ ਵਿੱਚ ਇਰਾਨੀ ਐੱਲ ਪੀ ਜੀ ਦੀ ਖੇਪ ਪਹੁੰਚਣ ਦੀ ਵੀ ਪੁਸ਼ਟੀ ਕੀਤੀ ਗਈ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ, ਜੋ ਕਿ 40 ਤੋਂ ਵੱਧ ਦੇਸ਼ਾਂ ਤੋਂ ਕੱਚਾ ਤੇਲ ਦਰਾਮਦ ਕਰਦਾ ਹੈ, ਆਪਣੇ ਰਿਫਾਇਨਰਾਂ ਨੂੰ ਵਪਾਰਕ ਵਿਚਾਰਾਂ ਅਤੇ ਮਾਰਕੀਟ ਸਥਿਤੀਆਂ ਦੇ ਅਧਾਰ 'ਤੇ ਤੇਲ ਸਰੋਤ ਚੁਣਨ ਦੀ ਪੂਰੀ ਖੁੱਲ੍ਹ ਦਿੰਦਾ ਹੈ।