ਕੰਢੀ ਏਰੀਆ ਡਿਵੈਲਪਮੈਂਟ ਮੰਤਰਾਲਾ ਕਾਇਮ ਕਰਾਂਗੇ: ਸੁਖਬੀਰ ਬਾਦਲ

ਸ਼੍ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ 2027 ਵਿੱਚ ਅਕਾਲੀ ਦਲ ਸਰਕਾਰ ਬਣਨ &rsquoਤੇ ਕੰਢੀ ਇਲਾਕੇ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਲਾਗੂ ਕੀਤਾ ਜਾਵੇਗਾ। ਸਰਕਾਰ ਕੰਢੀ ਏਰੀਆ ਡਿਵੈਲਪਮੈਂਟ ਮੰਤਰਾਲਾ ਵੀ ਸਥਾਪਿਤ ਕਰੇਗੀ। ਉਹ ਅੱਜ ਚੱਬੇਵਾਲ ਵਿੱਚ ਅਕਾਲੀ ਆਗੂ ਹਰਮਿੰਦਰ ਸਿੰਘ ਸੰਧੂ ਵੱਲੋਂ ਕਰਵਾਈ &lsquoਪੰਜਾਬ ਬਚਾਓ ਰੈਲੀ&rsquo ਨੂੰ ਸੰਬੋਧਨ ਕਰਨ ਪੁੱਜੇ ਸਨ।
ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੰਢੀ ਪੱਟੀ ਵਾਸਤੇ ਵਿਸ਼ੇਸ਼ ਉਦਯੋਗਿਕ ਪੈਕੇਜ ਲਾਗੂ ਕਰਨ ਲਈ ਵਚਨਬੱਧ ਹੈ। ਇਸ ਵਿੱਚ ਬਿਜਲੀ &rsquoਤੇ ਟੈਕਸ ਸਬਸਿਡੀਆਂ ਸਣੇ ਪਠਾਨਕੋਟ ਤੋਂ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਹਾਈਵੇਅ ਵੀ ਬਣਾਇਆ ਜਾਵੇਗਾ। ਅਕਾਲੀ ਦਲ ਦੀ ਸਰਕਾਰ ਬਣਨ &rsquoਤੇ ਹਫ਼ਤੇ ਅੰਦਰ ਬੰਦ ਕੀਤੇ ਬਿਜਲੀ ਕੁਨੈਕਸ਼ਨ ਮੁੜ ਤੋਂ ਚਾਲੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ-ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ। ਸਰਕਾਰ ਦੇ ਮੰਤਰੀ ਖ਼ੁਦ ਲੋਕਾਂ ਨੂੰ ਡਰਾ ਕੇ ਕਥਿਤ ਫ਼ਿਰੌਤੀਆਂ ਵਸੂਲ ਰਹੇ ਹਨ। ਮੁੱਖ ਮੰਤਰੀ &lsquoਆਪ&rsquo ਕਨਵੀਨਰ ਅਰਵਿੰਦ ਕੇਜਰੀਵਾਲ ਦਾ ਏਜੰਡਾ ਲਾਗੂ ਕਰਨ &rsquoਚ ਰੁੱਝੇ ਹੋਏ ਹਨ।