ਦੀਵਾਲੀ ਵਿੱਚ ਕਰਵਾਇਆ ਗਿਆ ਤਿੰਨ ਦਿਨਾਂ ਸੰਤ ਅਤੇ ਕੀਰਤਨ ਸਮਾਗਮ, ਪੰਥਕ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਦਸ਼ਮੇਸ਼ ਪਿਤਾ ਜੀ ਦੇ ਇਤਿਹਾਸ ਨਾਲ ਜੋੜਿਆ

ਜੰਡਿਆਲਾ ਮੰਜਕੀ,- -ਜੰਡਿਆਲਾ ਮੰਜਕੀ-ਜਲੰਧਰ ਰੋਡ ਤੇ ਸਥਿਤ ਪਿੰਡ ਦੀਵਾਲੀ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਸਮੂਹ ਸੰਗਤਾਂ ਅਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸੰਤ ਅਤੇ ਕੀਰਤਨ ਸਮਾਗਮ ਕਰਵਾਏ ਗਏ। ਪ੍ਰਸਿੱਧ ਕੀਰਤਨੀ ਭਾਈ ਦਵਿੰਦਰ ਸਿੰਘ ਸੋਢੀ ਦੀਵਾਲੀ ਵਾਲਿਆਂ ਦੀ ਦੇਖ ਰੇਖ ਹੇਠ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਗਤ ਧੰਨਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਇਹਨਾਂ ਸਮਾਗਮਾਂ ਵਿੱਚ ਭਾਈ ਕੁਲਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਭਾਈ ਨਰਿੰਦਰ ਸਿੰਘ ਸੋਢੀ, ਬਾਬਾ ਗੁਰਦਿਆਲ ਸਿੰਘ ਮਨਸੂਰਵਾਲ ਵਾਲੇ,ਬਾਬਾ ਲਾਲ ਸਿੰਘ ਪਿਹੋਵਾ ਵਾਲੇ, ਗਿਆਨੀ ਜਸਵੰਤ ਸਿੰਘ, ਬਾਬਾ ਕਰਨੈਲ ਸਿੰਘ ਨਾਨਕਸਰ,ਢਾਡੀ ਇਕਬਾਲ ਸਿੰਘ ਬੈਂਸ, ਢਾਡੀ ਇੰਦਰਜੀਤ ਸਿੰਘ ਸ਼ੇਰਗਿੱਲ ਆਦਿ ਦੇ ਜਥਿਆਂ ਨੇ ਦੋ ਦਿਨ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ। ਅਖੀਰਲੇ ਰਾਤਰੀ ਦੀਵਾਨਾਂ ਵਿੱਚ ਪੰਥ ਦੇ ਪ੍ਰਸਿੱਧ ਬੁਲਾਰੇ ਅਤੇ ਵਿਦਵਾਨ ਭਗਵਾਨ ਸਿੰਘ ਜੌਹਲ ਨੇ ਸੰਗਤਾਂ ਨੂੰ ਦਸ਼ਮੇਸ਼ ਪਿਤਾ ਜੀ ਦੇ ਗੁਰ ਇਤਿਹਾਸ ਨਾਲ ਜੋੜਿਆ। ਸੰਤ ਰਵਿੰਦਰ ਸਿੰਘ ਜੋਨੀ ਨੇ ਨਿਰੋਲ ਗੁਰਬਾਣੀ ਕੀਰਤਨ ਅਤੇ ਧਾਰਨਾ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਅਤੇ ਆਏ ਜਥਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਿਰਵੈਰ ਸਿੰਘ ਡੈਅਰੀ ਵਾਲੇ,ਬਲਦੇਵ ਸਿੰਘ ਦੇਬਾ, ਹਰਿੰਦਰ ਸਿੰਘ ਬਿੱਟੂ ਸ਼ਾਹ, ਸੁਖਵਿੰਦਰ ਸਿੰਘ ਧਾਲੀਵਾਲ, ਮਨੀ ਸਿੰਘ ਧਾਲੀਵਾਲ, ਗੁਰਦੀਪ ਸਿੰਘ ਜੰਡਿਆਲੀ, ਰਸ਼ਪਾਲ ਸਿੰਘ ਪਾਲਾ, ਗੁਰਨਾਮ ਸਿੰਘ ਮਛਿਆਣਾ, ਬਿੰਦਰ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ ਦੀਵਾਲੀ, ਫਤਿਹਜੀਤ ਸਿੰਘ, ਸੁਖਵਿੰਦਰ ਸਿੰਘ ਜੰਡਿਆਲਾ, ਸੁਖਵਿੰਦਰ ਸਿੰਘ ਸੁੱਖੀ ਅਤੇ ਪਤਵੰਤੇ ਵੀ ਹਾਜ਼ਰ ਸਨ।। 04ਮੰਜਕੀ01ਲੋਕਲ ਪੰਥਕ ਬੁਲਾਰੇ ਭਗਵਾਨ ਸਿੰਘ ਜੌਹਲ ਹੁਰਾਂ ਨੂੰ ਸਨਮਾਨਿਤ ਕਰਦੇ ਹੋਏ ਬਾਬਾ ਰਵਿੰਦਰ ਸਿੰਘ ਜੋਨੀ, ਦਵਿੰਦਰ ਸਿੰਘ ਸੋਢੀ ਅਤੇ ਸਮੂਹ ਪ੍ਰਬੰਧਕ। 04ਮੰਜਕੀ02ਲੋਕਲ ਬਾਬਾ ਰਵਿੰਦਰ ਸਿੰਘ ਜੋਨੀ ਦੇ ਜੱਥੇ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।