ਆਬਕਾਰੀ ਕੇਸ ‘ਚ ਕੇਜਰੀਵਾਲ ਅੱਜ ਖੁਦ ਅਦਾਲਤ ‘ਚ ਰੱਖਣਗੇ ਆਪਣਾ ਪੱਖ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ਼ਰਾਬ ਘਪਲੇ ਮਾਮਲੇ ਵਿਚ ਦਿੱਲੀ ਹਾਈਕੋਰਟ ਵਿਚ ਖੁਦ ਆਪਣੀ ਦਲੀਲ ਰੱਖ ਸਕਦੇ ਹਨ। ਇਹ ਮਾਮਲਾ ਸੀਬੀਆਈ ਦੀ ਉਸ ਪਟੀਸ਼ਨ ਨਾਲ ਜੁੜਇਆ ਹੈ, ਜਿਸ ਵਿਚ ਟ੍ਰਾਇਲ ਕੋਰਟ ਤੋਂ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਹੋਰ ਮੁਲਜ਼ਮਾਂ ਨੂੰ ਰਾਹਤ ਦੇਣ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਹੈ।

ਐਤਵਾਰ ਨੂੰ ਕੇਜਰੀਵਾਲ ਤੇ ਹੋਰ 22 ਹੋਰਨਾਂ ਨੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਜਸਟਿਸ ਸਰਵਨ ਕਾਂਤਾ ਸ਼ਰਮਾ ਨੂੰ ਮਾਮਲੇ ਤੋਂ ਵੱਖ (ਰਿਕਿਊਜ਼) ਕਰਨ ਦੀ ਮੰਗ ਕੀਤੀ ਸੀ। ਮਾਮਲੇ ਨੂੰ ਦੂਜੀ ਬੈਂਚ ਵਿਚ ਟਰਾਂਸਫਰ ਕਰਨ ਦੀ ਅਪੀਲ ਕੀਤੀ ਸੀ।

ਹਾਲਾਂਕਿ ਇਸ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਗਿਆ ਕਿ ਰਿਕਿਊਜ਼ਲ ਦਾ ਫੈਸਲਾ ਸਬੰਧਤ ਜੱਜ ਹੀ ਲੈਂਦਾ ਹੈ। ਰਿਕਿਊਜ਼ਲ ਦਾ ਮਤਲਬ ਹੁੰਦਾ ਹੈ ਕਿ ਕੋਈ ਜੱਜ ਸੰਭਾਵਿਤ ਹਿੱਤਾਂ ਦੇ ਟਕਰਾਅ, ਪੱਖਪਾਤ ਤੇ ਨਿਰਪੱਖਤਾ &lsquoਤੇ ਸਵਾਲ ਚੁੱਕਣ ਦੀ ਸਥਿਤ ਵਿਚ ਖੁਦ ਨੂੰ ਮਾਮਲੇ ਦੀ ਸੁਣਵਾਈ ਤੋਂ ਵੱਖ ਕਰ ਲਵੇ।

ਦੱਸ ਦੇਈਏ ਕਿ 27 ਫਰਵਰੀ ਨੂੰ ਟ੍ਰਾਇਲ ਕੋਰਟ ਨੇ ਇਸ ਮਾਮਲੇ ਵਿਚ ਕੇਜਰੀਵਾਲ ਸਣੇ ਸਾਰੇ 23 ਮੁਲਜ਼ਮਾਂ ਨੂੰ ਰਾਹਤ ਦੇ ਦਿੱਤੀ ਸੀ। ਟ੍ਰਾਇਲ ਕੋਰਟ ਦੇ ਹੁਕਮ ਖਿਲਾਫ CBI ਦੀ ਪਟੀਸ਼ਨ &lsquoਤੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਸੁਣਵਾਈ ਕੀਤੀ। ਉਨ੍ਹਾਂ ਨੇ 9 ਮਾਰਚ ਨੂੰ ਕਿਹਾ ਸੀ ਕਿ ਟ੍ਰਾਇਲ ਕੋਰਟ ਦੀਆਂ ਟਿੱਪਣੀਆਂ ਗਲਤ ਲੱਗਦੀਆਂ ਹਨ ਤੇ ਉ੍ਹਾਂ &lsquoਤੇ ਵਿਚਾਰ ਜ਼ਰੂਰੀ ਹੈ। ਨਾਲ ਹੀ ਜਸਟਿਸ ਸ਼ਰਮਾ ਦੀ ਬੈਂਚ ਨੇ ਟ੍ਰਾਇਲ ਕੋਰਟ ਵੱਲੋਂ ਸੀਬੀਆਈ ਦੇ ਜਾਂਚ ਅਧਿਕਾਰੀ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਸ਼ &lsquoਤੇ ਵੀ ਰੋਕ ਲਗਾ ਦਿੱਤੀ ਸੀ।