ਪਠਾਣਮਾਜਰਾ ਦੇ ਰਿਮਾਂਡ ’ਚ ਇਕ ਦਿਨ ਦਾ ਵਾਧਾ

ਪਟਿਆਲਾ ਪੁਲੀਸ ਵੱਲੋਂ ਬੀਤੇ ਦਿਨੀਂ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤੇ ਹਲਕਾ ਸਨੌਰ ਦੇ &lsquoਆਪ&rsquo ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਸੱਤ ਰੋਜ਼ਾ ਪੁਲੀਸ ਰਿਮਾਂਡ ਖ਼ਤਮ ਹੋਣ ਮਗਰੋਂ ਅੱਜ ਮੁੜ ਇੱਥੋਂ ਦੀ ਅਦਾਲਤ &rsquoਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਹਰਮੀਤ ਪਠਾਣਮਾਜਰਾ ਨੂੰ ਇੱਕ ਦਿਨ ਦੇ ਹੋਰ ਪੁਲੀਸ ਰਿਮਾਂਡ &rsquoਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਠਾਣਮਾਜਰਾ ਨੇ ਪਿਛਲੇ ਸਾਲ ਹੜ੍ਹਾਂ ਦੌਰਾਨ ਆਪਣੀ ਹੀ ਸਰਕਾਰ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ ਅਤੇ ਸਰਕਾਰ ਨੇ ਉਸ ਤੋਂ ਸਾਰੀਆਂ ਸ਼ਕਤੀਆਂ ਵਾਪਸ ਲੈ ਲਈਆਂ ਸਨ। ਇਥੋਂ ਤੱਕ ਕਿ ਰਣਜੋਧ ਹਡਾਣਾ ਨੂੰ ਹਲਕਾ ਇੰਚਾਰਜ ਵੀ ਲਾ ਦਿੱਤਾ ਸੀ। ਇਸ ਤੋਂ ਅਗਲੇ ਹੀ ਦਿਨ ਪਠਾਣਮਾਜਰਾ ਖ਼ਿਲਾਫ਼ ਇੱਕ ਮਹਿਲਾ ਦੀ ਸ਼ਿਕਾਇਤ &rsquoਤੇ ਦਰਜ ਕੀਤੇ ਗਏ ਕੇਸ &rsquoਚ ਭਾਵੇਂ ਪੁਲੀਸ ਨੇ ਉਸ ਨੂੰ ਹਰਿਆਣਾ ਤੋਂ ਫੜ ਵੀ ਲਿਆ ਸੀ, ਪਰ ਉਹ ਪੁਲੀਸ ਹਿਰਾਸਤ &rsquoਚੋਂ ਫਰਾਰ ਹੋ ਗਿਆ ਤੇ ਫਿਰ ਆਸਟਰੇਲੀਆ ਜਾ ਪੁੱਜਾ। ਪਿਛਲੇ ਮਹੀਨੇ ਵਾਪਸ ਪਰਤਣ &rsquoਤੇ ਉਸ ਨੂੰ ਪੁਲੀਸ ਨੇ ਮੁੜ ਕਾਬੂ ਕਰ ਲਿਆ।
ਇਸ ਤਰ੍ਹਾਂ ਹੁਣ ਉਸ ਦਾ ਤੀਜੀ ਵਾਰ ਪੁਲੀਸ ਰਿਮਾਂਡ ਮਿਲਿਆ ਹੈ, ਜਿਸ ਦੀ ਮਿਆਦ ਖਤਮ ਹੋਣ &rsquoਤੇ ਹੁਣ 6 ਅਪਰੈਲ ਨੂੰ ਵਿਧਾਇਕ ਨੂੰ ਮੁੜ ਤੋਂ ਅਦਾਲਤ &rsquoਚ ਪੇਸ਼ ਕੀਤਾ ਜਾਵੇਗਾ।