ਓਨਟਾਰੀਓ ਵਿੱਚ ਉੱਚ ਤਨਖਾਹ ਵਾਲੀ ਨੌਕਰੀ ਦੇ ਨਾਂ ‘ਤੇ ਮਾਰੀ ਜਾ ਰਹੀ ਹੈ ਠੱਗੀ

ਓਨਟਾਰੀਓ : ਓਨਟਾਰੀਓ ਵਿੱਚ ਇੱਕ ਨਵਾਂ ਆਨਲਾਈਨ ਜਾਬ ਸਕੈਮ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਵਿੱਚ ਲੋਕਾਂ ਨੂੰ ਆਸਾਨ ਅਤੇ ਘੱਟ ਸਮੇਂ ਵਾਲੀ ਰਿਮੋਟ ਨੌਕਰੀ ਦੇ ਨਾਂ &lsquoਤੇ ਠੱਗਿਆ ਜਾ ਰਿਹਾ ਹੈ। ਠੱਗ ਆਪਣੇ ਆਪ ਨੂੰ 3rawlJobs ਕੰਪਨੀ ਨਾਲ ਜੁੜਿਆ ਦੱਸਦੇ ਹੋਏ ਮੋਬਾਈਲ ਮੈਸੇਜ ਭੇਜਦੇ ਹਨ। ਇਸ ਮੈਸੇਜ ਵਿੱਚ ਦਾਅਵਾ ਕੀਤਾ ਜਾਂਦਾ ਹੈ ਕਿ ਸਿਰਫ 1&ndash2 ਘੰਟੇ ਕੰਮ ਕਰਕੇ ਦਿਨ ਦੇ 100 ਤੋਂ 500 ਡਾਲਰ ਤੱਕ ਕਮਾਈ ਹੋ ਸਕਦੀ ਹੈ ਅਤੇ ਹਫ਼ਤੇ ਦੇ 1000 ਡਾਲਰ ਤੱਕ ਦੀ ਗਾਰੰਟੀ ਦਿੱਤੀ ਜਾਂਦੀ ਹੈ। ਇਹ ਮੈਸੇਜ ਅਕਸਰ ਵਿਦੇਸ਼ੀ ਨੰਬਰਾਂ ਤੋਂ ਆਉਂਦੇ ਹਨ ਅਤੇ &ldquoਜੈਨੀਫਰ&rdquoਨਾਂ ਦੀ ਰਕਰੂਟਰ ਦੇ ਨਾਂ &lsquoਤੇ ਸਾਇਨ ਹੁੰਦੇ ਹਨ। ਰੁਚੀ ਦਿਖਾਉਣ ਲਈ &ldquoਹਾਂ&rdquoਦਾ ਜਵਾਬ ਦੇਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਠੱਗ ਨਿੱਜੀ ਜਾਣਕਾਰੀ ਜਿਵੇਂ ਉਮਰ, ਪਤਾ ਅਤੇ ਖਾਸ ਕਰਕੇ ਸਿੰਨ(ਸੋਸ਼ਲ ਇੰਸ਼ੋਰੈਂਸ ਨੰਬਰ ) ਮੰਗਦੇ ਹਨ, ਜੋ ਕਿ ਇੱਕ ਵੱਡਾ ਖ਼ਤਰਾ ਹੈ। ਕੈਨੇਡੀਅਨ ਐਂਟੀ-ਫਰਾਡ ਸੈਂਟਰ ਮੁਤਾਬਕ, ਇਸ ਤਰ੍ਹਾਂ ਦੇ ਜਾਬ ਸਕੈਮ ਸਭ ਤੋਂ ਤੇਜ਼ੀ ਨਲ ਵਧ ਰਹੇ ਧੋਖਾਧੜੀ ਦੇ ਕੇਸ ਹਨ। ਕਈ ਵਾਰ ਠੱਗ ਪਹਿਲਾਂ ਛੋਟੀ ਰਕਮ ਦੇ ਕੇ ਭਰੋਸਾ ਬਣਾਉਂਦੇ ਹਨ, ਫਿਰ &ldquoਟ੍ਰੇਨਿੰਗ ਫੀਸ&rdquoਜਾਂ &ldquoਸਾਮਾਨ ਖਰੀਦਣ&rdquoਦੇ ਨਾਂ &lsquoਤੇ ਪੈਸੇ ਮੰਗਦੇ ਹਨ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਅਜਿਹੇ ਸੰਦੇਹਜਨਕ ਮੈਸੇਜਾਂ ਦਾ ਜਵਾਬ ਨਾ ਦੇਣ, ਕਿਸੇ ਵੀ ਲਿੰਕ &lsquoਤੇ ਕਲਿਕ ਨਾ ਕਰਨ ਅਤੇ ਤੁਰੰਤ ਉਸ ਨੰਬਰ ਨੂੰ ਬਲਾਕ ਕਰਕੇ ਰਿਪੋਰਟ ਕਰਨ।