ਭਾਜਪਾ ਮੁਸਲਮਾਨਾਂ ਨਹੀਂ, ਘੁਸਪੈਠੀਆਂ ਦੇ ਖ਼ਿਲਾਫ਼ ਹੈ: ਨਿਤਿਨ ਗਡਕਰੀ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅਸਾਮ ਤੇ ਪੱਛਮੀ ਬੰਗਾਲ &rsquoਚ ਪਾਰਟੀ ਦੀਆਂ ਚੋਣ ਸੰਭਾਵਨਾਵਾਂ &rsquoਤੇ ਭਰੋਸਾ ਜ਼ਾਹਰ ਕਰਦਿਆਂ ਅੱਜ ਕਿਹਾ ਕਿ ਭਾਜਪਾ ਘੁਸਪੈਠੀਆਂ ਦਾ ਵਿਰੋਧ ਕਰਦੀ ਹੈ ਨਾ ਕਿ ਮੁਸਲਮਾਨਾਂ ਖ਼ਿਲਾਫ਼ ਹੈ। ਅਸਾਮ ਵਿਧਾਨ ਸਭਾ ਚੋਣਾਂ ਨੌਂ ਅਪਰੈਲ ਨੂੰ ਹੋਣੀਆਂ ਹਨ ਅਤੇ ਪੱਛਮੀ ਬੰਗਾਲ &rsquoਚ 23 ਤੇ 29 ਅਪਰੈਲ ਨੂੰ ਦੋ ਗੇੜਾਂ &rsquoਚ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਚਾਰ ਮਈ ਨੂੰ ਹੋਵੇਗੀ।
ਸ੍ਰੀ ਗਡਕਰੀ ਨੇ ਪੀ ਟੀ ਆਈ ਨੂੰ ਦਿੱਤੀ ਇੰਟਰਵਿਊ &rsquoਚ ਕਿਹਾ, &lsquo&lsquoਮੈਨੂੰ ਪੂਰਾ ਭਰੋਸਾ ਹੈ ਕਿ ਅਸੀਂ ਅਸਾਮ ਤੇ ਪੱਛਮੀ ਬੰਗਾਲ ਦੋਵਾਂ &rsquoਚ ਜਿੱਤਾਂਗੇ। ਭਾਜਪਾ ਦੀ ਨੀਤੀ ਹੈ ਕਿ ਧਾਰਮਿਕ ਪਛਾਣ ਤੋਂ ਅਗਾਂਹ ਜਾ ਕੇ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇ। ਅਸੀਂ ਘੁਸਪੈਠੀਆਂ ਖ਼ਿਲਾਫ਼ ਹਾਂ, ਮੁਸਲਮਾਨਾਂ ਦੇ ਨਹੀਂ।&rsquo&rsquo ਪਾਰਟੀ ਦੇ ਵਿਕਾਸ ਦੇ ਏਜੰਡੇ &rsquoਤੇ ਰੋਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਵੱਡੇ ਪੱਧਰ &rsquoਤੇ ਬੁਨਿਆਦੀ ਢਾਂਚੇ &rsquoਚ ਨਿਵੇਸ਼ ਅਤੇ ਸ਼ਾਸਨ-ਕੇਂਦਰਿਤ ਨਜ਼ਰੀਆ ਭਾਜਪਾ ਦੀ ਚੋਣ ਰਣਨੀਤੀ ਦੇ ਮੁੱਖ ਥੰਮਹ ਹਨ। ਉਨ੍ਹਾਂ ਕਿਹਾ, &lsquo&lsquoਅਸਾਮ ਸਮੇਤ ਉੱਤਰ-ਪੂਰਬ ਖੇਤਰ &rsquoਚ ਤਕਰੀਬਨ ਪੰਜ ਲੱਖ ਕਰੋੜ ਰੁਪਏ ਦੇ ਪ੍ਰਾਜੈਕਟਾਂ &rsquoਤੇ ਕੰਮ ਕੀਤਾ ਜਾ ਰਿਹਾ ਹੈ। ਤਕਰੀਬਨ 1.5 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚਾ ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ ਅਤੇ 1.5 ਲੱਖ ਕਰੋੜ ਰੁਪਏ ਤੋਂ ਦੋ ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ਜ਼ੇਰੇ-ਤਾਮੀਰ ਹਨ। ਇਸ ਤੋਂ ਇਲਾਵਾ ਦੋ ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ਤਜਵੀਜ਼ ਅਧੀਨ ਹਨ।&rsquo&rsquo ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀਆਂ ਖਾਸ ਤੌਰ &rsquoਤੇ ਸੜਕੀ ਆਵਾਜਾਈ, ਰਾਜਮਾਰਗ ਅਤੇ ਢੋਆ-ਢੁਆਈ ਖੇਤਰ &rsquoਚ ਸੰਪਰਕ ਸਿਸਟਮ ਸੁਧਾਰਨ, ਵਪਾਰ ਨੂੰ ਹੁਲਾਰਾ ਦੇਣ ਅਤੇ ਆਰਥਿਕ ਵਿਕਾਸ ਤੇਜ਼ ਕਰਨ ਦੇ ਮਕਸਦ ਨਾਲ ਹਨ।