ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਦੀਰਘ ਕੌਰ ਦਾ ਦੇਹਾਂਤ

ਅੰਗਰੇਜ਼ਾਂ ਖਿਲਾਫ ਬਗ਼ਾਵਤ ਕਰਨ ਵਾਲੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਦੀ ਪੋਤ ਨੂੰਹ ਦੀਰਘ ਕੌਰ ਦਾ ਦੇਹਾਂਤ ਸ਼ਨਿਚਰਵਾਰ ਨੂੰ ਉਨ੍ਹਾਂ ਦੇ ਦਿੱਲੀ ਦੇ ਨਿਵਾਸ ਸਥਾਨ &rsquoਤੇ ਹੋਇਆ। ਅੱਜ ਉਨ੍ਹਾਂ ਦੇ ਫੁੱਲਾਂ ਦੀ ਰਸਮ ਹਰਿਦੁਆਰ ਅਤੇ ਕੀਰਤਪੁਰ ਸਾਹਿਬ ਦੋਵਾਂ ਥਾਵੇਂ ਨਿਭਾਈ ਗਈ।
ਨਾਭਾ ਵਿਖੇ ਗੁਰਦੁਆਰਾ ਸ਼ਾਹੀ ਸਮਾਧਾਂ ਦੇ ਮੁੱਖ ਸੇਵਾਦਾਰ ਅਤੇ ਪਰਿਵਾਰ ਦੇ ਨਜ਼ਦੀਕੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਭਰਤਪੁਰ ਦੇ ਮਹਾਰਾਜਾ ਬ੍ਰਿਜੇਂਦਰ ਸਿੰਘ ਦੀ ਧੀ ਦੀਰਘ ਕੌਰ ਨਾਭੇ ਦੇ ਆਖਰੀ ਮਹਾਰਾਜਾ ਪ੍ਰਤਾਪ ਸਿੰਘ ਦੇ ਵੱਡੇ ਪੁੱਤਰ ਹਨੂਵੰਤ ਸਿੰਘ ਨੂੰ ਵਿਆਹੀ ਗਈ ਸੀ। 73 ਸਾਲ ਦੀ ਉਮਰ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।