‘ਕਦੇ ਵੀ ਮਾਲਕ ਤੋਂ ਅੱਗੇ ਨਾ ਵਧੋ’: ‘ਆਪ’ ਨਾਲ ਤਣਾਅ ਦੇ ਵਿਚਕਾਰ ਰਾਘਵ ਚੱਢਾ ਨੇ ਸਾਂਝੀ ਕੀਤੀ ਪੋਸਟ

ਆਮ ਆਦਮੀ ਪਾਰਟੀ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਰਾਘਵ ਚੱਢਾ ਸੋਮਵਾਰ ਨੂੰ ਸੋਸ਼ਲ ਮੀਡੀਆ &rsquoਤੇ ਇੱਕ ਦਿਲਚਸਪ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦ 48 ਲਾਅਜ਼ ਆਫ ਪਾਵਰ (ਸ਼ਕਤੀ ਦੇ 48 ਨਿਯਮ) ਕਿਤਾਬ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਇਸ ਦੇ ਇੱਕ ਖਾਸ ਸੰਦੇਸ਼ ਆਪਣੇ ਉੱਚ ਅਧਿਕਾਰੀ ਤੋਂ ਕਦੇ ਵੀ ਅੱਗੇ ਨਾ ਵਧੋ &rsquoਤੇ ਜ਼ੋਰ ਦਿੱਤਾ ਗਿਆ ਹੈ।
ਪੋਸਟ ਵਿੱਚ ਰਾਘਵ ਆਪਣੇ ਬਗੀਚੇ ਵਿੱਚ ਬੈਠੇ ਅਮਰੀਕੀ ਲੇਖਕ ਰਾਬਰਟ ਗ੍ਰੀਨ ਦੀ ਕਿਤਾਬ ਪੜ੍ਹਦੇ ਹੋਏ ਦਿਖਾਈ ਦੇ ਰਹੇ ਹਨ। ਪੋਸਟ ਵਿੱਚ ਕਿਤਾਬ ਦਾ ਇੱਕ ਜ਼ੂਮ ਕੀਤਾ ਹੋਇਆ ਹਿੱਸਾ ਦਿਖਾਇਆ ਗਿਆ ਹੈ ਜਿਸ ਵਿੱਚ ਲਿਖਿਆ ਹੈ, ਹਮੇਸ਼ਾ ਆਪਣੇ ਤੋਂ ਉੱਪਰ ਵਾਲਿਆਂ ਨੂੰ ਆਰਾਮ ਨਾਲ ਉੱਤਮ ਮਹਿਸੂਸ ਕਰਵਾਓ ਅਤੇ ਇਹ ਦਿਖਾਓ ਕਿ ਤੁਸੀਂ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਅਤੇ ਖੁਸ਼ ਕਰਨ ਦੀ ਇੱਛਾ ਰੱਖਦੇ ਹੋ।
ਚੱਢਾ ਵੱਲੋਂ ਇਸ ਕਿਤਾਬ ਨੂੰ ਦਿਖਾਉਣ ਨੂੰ ਇੱਕ ਅਸਿੱਧੇ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਬੌਸ ਕੇਜਰੀਵਾਲ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਤੇ ਇਸ ਲਈ ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜ ਸਭਾ ਮੈਂਬਰ ਚੱਢਾ ਨੂੰ &rsquoਆਪ&rsquo ਨੇ ਰਾਜ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਪਾਰਟੀ ਨੇਤਾਵਾਂ ਨੇ ਉਨ੍ਹਾਂ &rsquoਤੇ ਸੰਸਦ ਦੇ ਸਮੇਂ ਦੀ ਵਰਤੋਂ ਆਪਣੇ ਪ੍ਰਚਾਰ ਲਈ ਕਰਨ ਅਤੇ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ &rsquoਤੇ ਹਮਲਾ ਨਾ ਕਰਨ ਦੇ ਦੋਸ਼ ਲਗਾਏ ਸਨ।