ਅਮਰੀਕਾ ਵੱਲੋਂ ਹੋਰ ਹਮਲਿਆਂ ਦੀ ਚੇਤਾਵਨੀ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਰਾਨ ਨੂੰ ਸਟਰੇਟ ਆਫ ਹੌਰਮੂਜ਼ ਖੋਲ੍ਹਣ ਲਈ ਨਵਾਂ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਮਿਆਦ ਮੁੱਕਣ ਤੱਕ ਮੰਗ ਨਾ ਮੰਨਣ &lsquoਤੇ ਇਰਾਨ &lsquoਤੇ ਹਮਲੇ ਕੀਤੇ ਜਾ ਸਕਦੇ ਹਨ। ਦੂਜੇ ਪਾਸੇ, ਇਰਾਨ ਨੇ ਵੀ ਕਿਹਾ ਹੈ ਕਿ ਜਦੋਂ ਤੱਕ ਉਸ ਨੂੰ ਜੰਗੀ ਨੁਕਸਾਨ ਦੀ ਭਰਪਾਈ ਨਹੀਂ ਮਿਲਦੀ, ਉਹ ਇਸ ਸਮੁੰਦਰੀ ਰਸਤੇ ਨੂੰ ਬੰਦ ਰੱਖੇਗਾ। ਇਸ ਦੇ ਨਾਲ ਹੀ, ਇਜ਼ਰਾਈਲ ਦੇ ਯੇਰੂਸ਼ਲੇਮ ਅਤੇ ਹਾਇਫਾ ਵਿੱਚ ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਜਾਨੀ ਨੁਕਸਾਨ ਦੀ ਖਬਰ ਹੈ। ਇਰਾਨ ਵਿੱਚ ਵੀ ਹਮਲਿਆਂ ਦੌਰਾਨ ਬੱਚਿਆਂ ਸਮੇਤ ਕਈ ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਸਥਿਤੀ ਲਗਾਤਾਰ ਤਣਾਅਭਰੀ ਬਣੀ ਹੋਈ ਹੈ।