ਟਰੰਪ ਪ੍ਰਸ਼ਾਸਨ ’ਚ ਵੱਡੇ ਫੇਰਬਦਲ ਦੇ ਆਸਾਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਨਾਲ ਮਿਲ ਕੇ ਇਰਾਨ &rsquoਤੇ ਹਮਲਾ ਤਾਂ ਕਰ ਦਿੱਤਾ ਪਰ ਮੁਲਕ &rsquoਚ ਉਨ੍ਹਾਂ ਨੂੰ ਜੰਗ ਲਈ ਢੁੱਕਵੀਂ ਹਮਾਇਤ ਨਹੀਂ ਮਿਲ ਰਹੀ। ਇਸ ਤੋਂ ਖਿਝ ਕੇ ਟਰੰਪ ਆਪਣੇ ਨੇੜਲੇ ਸਹਿਯੋਗੀਆਂ ਨੂੰ ਅਹੁਦਿਆਂ ਤੋਂ ਹਟਾ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ &rsquoਚ ਵੀ ਉਨ੍ਹਾਂ ਦੀ ਮਕਬੂਲੀਅਤ ਲਗਾਤਾਰ ਘਟ ਰਹੀ ਹੈ। ਅਟਾਰਨੀ ਜਨਰਲ ਪੈਮ ਬੋਂਡੀ ਨੂੰ ਹਟਾਉਣ ਮਗਰੋਂ ਕੌਮੀ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾਰਡ ਅਤੇ ਵਣਜ ਮਾਮਲਿਆਂ ਬਾਰੇ ਮੰਤਰੀ ਹਾਵਰਡ ਲੁਟਨਿਕ ਦੇ ਅਹੁਦਿਆਂ &rsquoਤੇ ਵੀ ਤਲਵਾਰ ਲਟਕ ਗਈ ਹੈ। ਟਰੰਪ ਦੀ ਰੇਟਿੰਗ &rsquoਚ ਲਗਾਤਾਰ ਗਿਰਾਵਟ ਦਰਜ ਹੋ ਰਹੀ ਹੈ ਅਤੇ ਨਵੰਬਰ &rsquoਚ ਹੋਣ ਵਾਲੀਆਂ ਚੋਣਾਂ ਦਾ ਦਬਾਅ ਰਿਪਬਲਿਕਨ ਆਗੂਆਂ &rsquoਤੇ ਪੈ ਰਿਹਾ ਹੈ। ਕੁਝ ਭਾਈਵਾਲਾਂ ਨੇ ਕਿਹਾ ਕਿ ਬੁੱਧਵਾਰ ਨੂੰ ਟਰੰਪ ਵੱਲੋਂ ਰਾਸ਼ਟਰ ਦੇ ਨਾਮ ਦਿੱਤੇ ਸੁਨੇਹੇ &rsquoਚ ਇਰਾਨ ਜੰਗ &rsquoਤੇ ਕੰਟਰੋਲ ਹੋਣ ਦਾ ਦਾਅਵਾ ਕੀਤਾ ਗਿਆ ਪਰ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਬੂਰ ਨਹੀਂ ਪਿਆ। ਖ਼ਬਰ ਏਜੰਸੀ ਰਾਇਟਰਜ਼/ਇਪਸੋਸ ਦੇ ਤਾਜ਼ਾ ਸਰਵੇਖਣ &rsquoਚ ਸਿਰਫ਼ 36 ਫ਼ੀਸਦ ਅਮਰੀਕੀਆਂ ਨੇ ਟਰੰਪ ਦੀ ਕਾਰਗੁਜ਼ਾਰੀ ਨੂੰ ਵਧੀਆ ਦੱਸਿਆ ਜੋ ਉਨ੍ਹਾਂ ਦੇ ਮੌਜੂਦਾ ਕਾਰਜਕਾਲ &rsquoਚ ਸਭ ਤੋਂ ਘੱਟ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਨਾਲ ਜੰਗ ਛੇੜਨ ਦੇ ਫ਼ੈਸਲੇ ਨੂੰ 60 ਫ਼ੀਸਦੀ ਲੋਕਾਂ ਨੇ ਨਕਾਰ ਦਿੱਤਾ ਜੋ ਟਰੰਪ ਲਈ ਵੱਡਾ ਝਟਕਾ ਹੈ। ਟਰੰਪ ਇਸ ਗੱਲੋਂ ਵੀ ਨਾਰਾਜ਼ ਹਨ ਕਿ ਮੀਡੀਆ ਇਰਾਨ ਜੰਗ ਦੀ ਢੁੱਕਵੀਂ ਕਵਰੇਜ ਨਹੀਂ ਕਰ ਰਿਹਾ।
ਤੁਲਸੀ ਗਬਾਰਡ ਵਿਦੇਸ਼ &rsquoਚ ਅਮਰੀਕੀ ਫ਼ੌਜੀ ਕਾਰਵਾਈਆਂ ਦੀ ਆਲੋਚਨਾ ਕਰਦੀ ਆ ਰਹੀ ਹੈ। ਉਨ੍ਹਾਂ ਬੀਤੇ ਸਾਲ ਜੂਨ &rsquoਚ ਵੀਡੀਓ ਜਾਰੀ ਕਰ ਕੇ ਜੰਗ ਦੀ ਵਕਾਲਤ ਕਰਨ ਵਾਲੇ ਸਿਆਸੀ ਆਗੂਆਂ ਦੀ ਲਾਹ-ਪਾਹ ਕੀਤੀ ਸੀ ਜਿਸ ਕਾਰਨ ਵ੍ਹਾਈਟ ਹਾਊਸ ਖ਼ਫ਼ਾ ਹੋ ਗਿਆ ਸੀ।