ਸਾਉਦੀ ਅਰਬ ਨੇ ਗੈਰਕਾਨੂੰਨੀ ਤੌਰ ’ਤੇ ਦੇਸ਼ ’ਚ ਰਹਿ ਰਹੇ ਹਜ਼ਾਰਾਂ ਲੋਕਾਂ ’ਤੇ ਕੀਤੀ ਵੱਡੀ ਕਾਰਵਾਈ

ਰਿਆਦ: ਸਾਉਦੀ ਅਰਬ ਦੀ ਸੁਰੱਖਿਆ ਫੌਜ ਨੇ ਦੇਸ਼-ਪੱਧਰੀ ਕਾਰਵਾਈ ਵਿਚ ਹਜ਼ਾਰਾਂ ਗੈਰਕਾਨੂੰਨੀ ਤੌਰ ਤੇ ਰਹਿਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਰਿਹਾਇਸ਼, ਮਜ਼ਦੂਰੀ ਅਤੇ ਸਰਹੱਦੀ ਨਿਯਮਾਂ ਦੀ ਪਾਲਣਾ ਨੂੰ ਹੋਰ ਸਖ਼ਤ ਕੀਤਾ ਹੈ ਅਤੇ ਚੇਤਾਵਨੀ ਦਿਤੀ ਹੈ ਕਿ ਉਲੰਘਣਾ ਕਰਨ ਵਾਲਿਆਂ ਦੀ ਮਦਦ ਕਰਨ ਵਾਲਿਆਂ ਨੂੰ ਭਾਰੀ ਸਜ਼ਾਵਾਂ ਮਿਲਣਗੀਆਂ।

ਸਾਉਦੀ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ 26 ਮਾਰਚ ਤੋਂ 1 ਅਪ੍ਰੈਲ ਤਕ ਚਲਾਈਆਂ ਗਈਆਂ ਸਾਂਝੀਆਂ ਜਾਂਚ ਮੁਹਿੰਮਾਂ ਦੌਰਾਨ ਕੁਲ 14,242 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀਆਂ ਵਿਚ ਵੱਖ-ਵੱਖ ਉਲੰਘਣਾਵਾਂ ਸ਼ਾਮਲ ਸਨ &mdash 7,884 ਰਿਹਾਇਸ਼ ਕਾਨੂੰਨ ਦੀ ਉਲੰਘਣਾ ਨਾਲ ਸੰਬੰਧਿਤ, 3,948 ਸਰਹੱਦੀ ਸੁਰੱਖਿਆ ਕਾਨੂੰਨ ਨਾਲ ਅਤੇ 2,410 ਮਜ਼ਦੂਰੀ ਕਾਨੂੰਨ ਨਾਲ ਸੰਬੰਧਿਤ। ਕੁਲ 23,815 ਉਲੰਘਣਾਕਾਰਾਂ ਨੂੰ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਰਾਜਨਾਇਕ ਮਿਸ਼ਨਾਂ ਕੋਲ ਭੇਜਿਆ ਗਿਆ। 6,808 ਵਿਅਕਤੀਆਂ ਨੂੰ ਅਪਣੀਆਂ ਯਾਤਰਾ ਬੁਕਿੰਗਾਂ ਪੂਰੀ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ, 6,285 ਲੋਕਾਂ ਨੂੰ ਪਹਿਲਾਂ ਹੀ ਦੇਸ਼ ਤੋਂ ਨਿਕਾਲਿਆ ਜਾ ਚੁੱਕਾ ਹੈ। ਹੋਰ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਗੈਰਕਾਨੂੰਨੀ ਤਰੀਕੇ ਨਾਲ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਕਾਰਵਾਈ ਦਾ ਨਿਸ਼ਾਨਾ ਉਹ ਲੋਕ ਵੀ ਬਣੇ ਜੋ ਗੈਰਕਾਨੂੰਨੀ ਨਿਵਾਸੀਆਂ ਨੂੰ ਮਦਦ ਦੇ ਰਹੇ ਸਨ। ਸੁਰੱਖਿਆ ਬਲਾਂ ਨੇ 25 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਉਤੇ ਆਵਾਜਾਈ, ਰਹਿਣ ਦੀ ਥਾਂ ਜਾਂ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਇਸੇ ਦੌਰਾਨ, ਕੁਲ 36,365 ਵਿਦੇਸ਼ੀ ਨਾਗਰਿਕ &mdash ਜਿਨ੍ਹਾਂ ਵਿਚ 32,309 ਮਰਦ ਅਤੇ 4,056 ਔਰਤਾਂ ਸ਼ਾਮਲ ਹਨ &mdash ਇਸ ਵੇਲੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।