‘ਅੱਜ ਰਾਤ ਸਭ ਕੁਝ ਹੋਵੇਗਾ ਤਬਾਹ’, ਟਰੰਪ ਦੀ ਈਰਾਨ ਨੂੰ ਖੌਫਨਾਕ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਇੱਕ ਵਾਰ ਫਿਰ ਈਰਾਨ ਨੂੰ ਭਿਆਨਕ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਰਾਤ ਇੱਕ ਪੂਰੀ ਸੱਭਿਅਤਾ ਖਤਮ ਹੋ ਜਾਵੇਗੀ, ਜਿਸ ਨੂੰ ਮੁੜ ਕਦੇ ਜੀਵਤ ਨਹੀਂ ਕੀਤਾ ਜਾ ਸਕੇਗਾ। ਰਾਸ਼ਟਰਪਤੀ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ, ਟਰੂਥ ਸੋਸ਼ਲ &lsquoਤੇ ਕਿਹਾ, &ldquoਅੱਜ ਰਾਤ ਇੱਕ ਪੂਰੀ ਸੱਭਿਅਤਾ ਦਾ ਅੰਤ ਹੋ ਜਾਏਗਾ, ਜਿਸ ਨੂੰ ਕਦੇ ਮੁੜ ਜੀਵਤ ਨਹੀਂ ਕੀਤਾ ਜਾ ਸਕੇਗਾ। ਮੈਂ ਅਜਿਹਾ ਨਹੀਂ ਚਾਹੁੰਦਾ ਪਰ ਸ਼ਾਇਦ ਇਹੀ ਹੋਵੇਗਾ। ਹਾਲਾਂਕਿ, ਹੁਣ ਜਦੋਂ ਸਾਡੇ ਸਾਹਮਣੇ ਪੂਰੀ ਤਰ੍ਹਾਂ ਸੱਤਾ ਪਰਿਵਰਤਨ ਦੀ ਸਥਿਤੀ ਹੈ, ਜਿਥੇ ਵੱਖਰੇ, ਵੱਧ ਬੁੱਧੀਮਾਨ ਅਤ ਘੱਟ ਕੱਟੜਪੰਥੀ ਸੋਚ ਵਾਲੇ ਲੋਕ ਸੱਤਾ ਵਿਚ ਹਨ, ਤਾਂ ਸ਼ਾਇਦ ਕੁਝ ਕ੍ਰਾਂਤੀਕਾਰੀ ਤੇ ਅਦਭੁਤ ਵਾਪਰ ਸਕਦਾ ਹੈ, ਕੌਣ ਜਾਣੇ?&rdquo


ਉਨ੍ਹਾਂ ਕਿਹਾ, &ldquoਅੱਜ ਰਾਤ ਅਸੀਂ ਦੁਨੀਆ ਦੇ ਲੰਬੇ ਅਤੇ ਗੁੰਝਲਦਾਰ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਪਲਾਂ ਵਿੱਚੋਂ ਇੱਕ ਦੇ ਗਵਾਹ ਬਣਾਂਗੇ। 47 ਸਾਲਾਂ ਦੀ ਜਬਰਦਸਤੀ ਵਸੂਲੀ, ਭ੍ਰਿਸ਼ਟਾਚਾਰ ਅਤੇ ਮੌਤਾਂ ਦਾ ਅਖੀਰ ਅੰਤ ਹੋਵੇਗਾ। ਈਰਾਨ ਦੇ ਮਹਾਨ ਲੋਕਾਂ &lsquoਤੇ ਰੱਬ ਦੀ ਕਿਰਪਾ ਹੋਵੇ।&rdquo ਟਰੰਪ ਦਾ ਇਹ ਬਿਆਨ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਅੱਜ ਈਰਾਨ ਦੇ ਖੜਗ ਟਾਪੂ &lsquoਤੇ ਕਈ ਹਮਲੇ ਕਰਨ ਤੋਂ ਬਾਅਦ ਆਇਆ ਹੈ। ਇਸ ਤੋਂ ਇਲਾਵਾ, ਕੋਮ ਸ਼ਹਿਰ ਦੇ ਨੇੜੇ ਇੱਕ ਪੁਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।&rdquo ਇਸ ਦੌਰਾਨ, ਆਈਆਰਜੀਸੀ ਨੇ ਅਮਰੀਕਾ ਨੂੰ ਲਾਲ ਲਕੀਰ ਪਾਰ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ। ਕੋਮ ਸੂਬੇ ਦੇ ਡਿਪਟੀ ਗਵਰਨਰ ਮੋਰਤੇਜ਼ਾ ਹੈਦਾਰੀ ਨੇ ਪੁਸ਼ਟੀ ਕੀਤੀ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਮੰਗਲਵਾਰ ਨੂੰ ਈਰਾਨੀ ਸ਼ਹਿਰ ਕੋਮ ਦੇ ਨੇੜੇ ਇੱਕ ਪੁਲ &lsquoਤੇ ਹਮਲਾ ਕੀਤਾ।