‘ਹੋਰਮੁਜ਼ ਜਲਡਮਰੂ ਖੋਲ੍ਹੋ, ਨਹੀਂ ਤਾਂ ਨਰਕ ਵਰਗੇ ਹਾਲਾਤ ਹੋਣਗੇ…’, ਟਰੰਪ ਦੀ ਈਰਾਨ ਨੂੰ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਲਈ ਅਪਮਾਨਜਨਕ ਸ਼ਬਦ ਵਰਤਦੇ ਹੋਏ ਹੋਰਮੁਜ਼ ਜਲਡਮਰੂ ਨਾ ਖੋਲ੍ਹਣ &lsquoਤੇ ਵੱਡੇ ਹਮਲੇ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਜੇ ਈਰਾਨ ਨੇ ਹੋਰਮੁਜ਼ ਜਲਡਮਰੂ ਨਹੀਂ ਖੋਲ੍ਹਿਆ ਤਾਂ ਉਹ ਉਸ ਨੂੰ ਨਰਕ ਬਣਾ ਦੇਣਗੇ। ਉਨ੍ਹਾਂ ਈਰਾਨ ਵਿੱਚ ਪਾਵਰ ਪਲਾਂਟਾਂ ਅਤੇ ਪੁਲਾਂ &lsquoਤੇ ਹਮਲਾ ਕਰਨ ਦੀ ਵੀ ਗੱਲ ਕਹੀ।
ਟਰੰਪ ਨੇ ਐਤਵਾਰ ਨੂੰ ਸੋਸ਼ਲ ਮੀਡੀਆ &lsquoਤੇ ਲਿਖਿਆ, &ldquoਈਰਾਨ ਵਿਚ ਮੰਗਲਵਾਰ ਨੂੰ ਪਾਵਰ ਪਲਾਂਟ ਡੇ ਅਤੇ ਬ੍ਰਿਜ ਡੇ ਇੱਕੱਠੇ ਹੋਵੇਗਾ ਯਾਨੀ ਹਮਲਾ ਹੋਵੇਗਾ। ਈਰਾਨ ਹੋਰਮੁਜ ਖੋਲ੍ਹ ਦੇਵੇ, ਨਹੀਂ ਤਾਂ ਨਰਕ ਵਰਗੇ ਹਲਾਤਾਂ ਵਿਚ ਪਹੁੰਚ ਜਾਏਗਾ&rdquo
ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਈਰਾਨ &lsquoਤੇ ਹਮਲੇ ਦੀ ਸਮਾਂ ਸੀਮਾ ਵਧਾਉਣ ਦਾ ਸੰਕੇਤ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ &lsquoਤੇ ਲਿਖਿਆ, &ldquoਮੰਗਲਵਾਰ ਰਾਤ 8 ਵਜੇ (ਪੂਰਬੀ ਸਮਾਂ) ਹੈ।&rdquo ਟਰੰਪ ਦੀ ਪੋਸਟ ਨੂੰ ਈਰਾਨ &lsquoਤੇ ਅਮਰੀਕੀ ਹਮਲੇ ਦੀ ਸਮਾਂ ਸੀਮਾ ਵਜੋਂ ਦੇਖਿਆ ਜਾ ਰਿਹਾ ਹੈ।
ਵੀਰਵਾਰ ਨੂੰ ਅਮਰੀਕਾ ਨੇ ਈਰਾਨ ਦੀ ਰਾਜਧਾਨੀ ਤਹਿਰਾਨ ਨੂੰ ਕਰਜ ਸ਼ਹਿਰ ਨਾਲ ਜੋੜਨ ਵਾਲੇ B1 ਹਾਈਵੇਅ ਪੁਲ &lsquoਤੇ ਹਮਲਾ ਕੀਤਾ। ਇਹ ਪੁਲ ਇਸ ਸਾਲ ਖੋਲ੍ਹਿਆ ਗਿਆ ਸੀ ਅਤੇ ਇਸ ਨੂੰ ਮੱਧ ਪੂਰਬ ਦਾ ਸਭ ਤੋਂ ਉੱਚਾ ਪੁਲ ਮੰਨਿਆ ਜਾਂਦਾ ਹੈ। ਇਸ ਲਗਭਗ 1,050 ਮੀਟਰ ਲੰਬੇ ਅਤੇ 136 ਮੀਟਰ ਉੱਚੇ ਪੁਲ ਨੂੰ ਬਣਾਉਣ &lsquoਤੇ ਲਗਭਗ 400 ਮਿਲੀਅਨ ਡਾਲਰ (ਲਗਭਗ 3,800 ਕਰੋੜ ਰੁਪਏ) ਖਰਚ ਕੀਤੇ ਗਏ ਸਨ।
ਈਰਾਨ ਨੇ ਟਰੰਪ ਦੇ 48 ਘੰਟਿਆਂ ਦੇ ਅੰਦਰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਦੇ ਅਲਟੀਮੇਟਮ ਨੂੰ ਰੱਦ ਕਰ ਦਿੱਤਾ ਹੈ। ਈਰਾਨੀ ਫੌਜ ਨੇ ਕਿਹਾ ਹੈ ਕਿ ਅਮਰੀਕਾ ਬੇਵੱਸੀ ਅਤੇ ਘਬਰਾਹਟ ਕਾਰਨ ਧਮਕੀਆਂ ਦੇ ਰਿਹਾ ਹੈ। ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਜਾਂ ਸਮਝੌਤਾ ਕਰਨ ਲਈ ਅਲਟੀਮੇਟਮ ਦਿੱਤਾ ਸੀ। ਉਸ ਨੇ ਕਿਹਾ ਕਿ ਸਮਾਂ ਖਤਮ ਹੋ ਰਿਹਾ ਹੈ ਅਤੇ ਅਜਿਹਾ ਕਰਨ ਵਿੱਚ ਅਸਫਲ ਰਹਿਣ ਨਾਲ ਈਰਾਨ ਦੇ ਊਰਜਾ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ।