ਮਿਡਲ ਈਸਟ ਤਣਾਅ ਦਾ ਅਸਰ: ਏਅਰ ਇੰਡੀਆ ਨੇ ਵਧਾਏ ਫਿਊਲ ਚਾਰਜ, 8 ਅਪ੍ਰੈਲ ਤੋਂ ਵਧਣਗੀਆਂ ਕੀਮਤਾਂ

ਨਵੀਂ ਦਿੱਲੀ,  : ਮਿਡਲ ਈਸਟ ਵਿੱਚ ਜਾਰੀ ਤਣਾਅ ਕਾਰਨ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਵੱਡਾ ਇਜਾਫ਼ਾ ਹੋਇਆ ਹੈ, ਜਿਸਦਾ ਅਸਰ ਹੁਣ ਹਵਾਈ ਯਾਤਰੀਆਂ ਦੀ ਜੇਬੵ 'ਤੇ ਪੈਣ ਜਾ ਰਿਹਾ ਹੈ। ਭਾਰਤ ਦੀ ਪ੍ਰਮੁੱਖ ਏਅਰਲਾਈਨ ਏਅਰ ਇੰਡੀਆ ਨੇ ਵਧ ਰਹੀਆਂ ਲਾਗਤਾਂ ਨੂੰ ਦੇਖਦੇ ਹੋਏ ਫਿਊਲ ਚਾਰਜ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੀਆਂ ਉਡਾਣਾਂ ਦੀਆਂ ਟਿਕਟਾਂ ਮਹਿੰਗੀਆਂ ਹੋ ਜਾਣਗੀਆਂ। ਪ੍ਰਾਪਤ ਜਾਣਕਾਰੀ ਮੁਤਾਬਕ, ਡੋਮੈਸਟਿਕ ਫਲਾਈਟਾਂ ਦੇ ਕਿਰਾਏ ਵਿੱਚ 299 ਰੁਪਏ ਤੋਂ 899 ਰੁਪਏ ਤੱਕ ਵਾਧਾ ਹੋ ਸਕਦਾ ਹੈ ਜਦਕਿ ਇੰਟਰਨੈਸ਼ਨਲ ਟਿਕਟਾਂ ਦੀ ਕੀਮਤ 2,200 ਰੁਪਏ ਤੋਂ 26,000 ਰੁਪਏ ਤੱਕ ਵੱਧ ਸਕਦੀਆਂ ਹਨ। ਨਵੀਆਂ ਦਰਾਂ 8 ਅਪ੍ਰੈਲ ਤੋਂ ਜ਼ਿਆਦਾਤਰ ਰੂਟਾਂ 'ਤੇ ਲਾਗੂ ਹੋਣਗੀਆਂ। ਯੂਰਪ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਵਾਲੀਆਂ ਉਡਾਣਾਂ ਲਈ ਇਹ ਵਾਧਾ 10 ਅਪ੍ਰੈਲ 2026 ਤੋਂ ਲਾਗੂ ਕੀਤਾ ਜਾਵੇਗਾ। ਮਾਹਿਰਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਹਵਾਈ ਯਾਤਰਾ ਹੋਰ ਵੀ ਮਹਿੰਗੀ ਹੋ ਸਕਦੀ ਹੈ।