ਈਰਾਨ ਦੇ ਖਾਰਗ ਆਇਲੈਂਡ ''ਤੇ ਹਮਲਾ: ਈਰਾਨ ਨੇ ਅਮਰੀਕਾ ਦੇ ਸਾਥੀਆਂ ਨੂੰ ਦਿੱਤੀ ਸਖਤ ਚਿਤਾਵਨੀ

ਤਹਿਰਾਨ : ਮੰਗਲਵਾਰ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਦੇ ਖਾਰਗ ਆਇਲੈਂਡ ''ਤੇ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਈਰਾਨੀ ਮੀਡੀਆ ਅਨੁਸਾਰ ਇਸ ਹਮਲੇ ਦਾ ਨਿਸ਼ਾਨਾ ਉੱਥੇ ਸਥਿਤ ਤੇਲ ਟਰਮੀਨਲ ਸੀ। ਖਾਰਗ ਆਇਲੈਂਡ ਈਰਾਨ ਦਾ ਕਰੀਬ 80 ਤੋਂ 90 ਫੀਸਦੀ ਕੱਚੇ ਤੇਲ ਦੇ ਨਿਰਯਾਤ ਲਈ ਅਹਿਮ ਕੇਂਦਰ ਹੈ, ਜਿੱਥੇ ਵੱਡੇ ਸਟੋਰੇਜ ਟੈਂਕ, ਪਾਈਪਲਾਈਨ ਅਤੇ ਜਹਾਜ਼ਾਂ ਵਿੱਚ ਤੇਲ ਭਰਨ ਦੀ ਸੁਵਿਧਾ ਮੌਜੂਦ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਸਨ ਕਿ ਜੇ ਈਰਾਨ ਹੋਰਮੁਜ਼ ਜਲ ਮਾਰਗ ਨਹੀਂ ਖੋਲ੍ਹਦਾ ਤਾਂ ਉਸ ਦੇ ਮਹੱਤਵਪੂਰਨ ਢਾਂਚਿਆਂ ''ਤੇ ਕਾਰਵਾਈ ਕੀਤੀ ਜਾਵੇਗੀ। ਇਸ ਦੇ ਜਵਾਬ ''ਚ ਈਰਾਨ ਨੇ ਕਿਹਾ ਹੈ ਕਿ ਉਹ ਹੁਣ ਚੁੱਪ ਨਹੀਂ ਰਹੇਗਾ ਅਤੇ ਅਮਰੀਕਾ ਤੇ ਉਸਦੇ ਸਾਥੀਆਂ ''ਤੇ ਹਮਲੇ ਕਰੇਗਾ।