11 ਸਾਲ ਬਾਅਦ ਜੇਲ੍ਹ ਤੋਂ ਬਾਹਰ ਆਵੇਗਾ ਸੰਤ ਰਾਮਪਾਲ, ਦੇਸ਼ਧ੍ਰੋਹ ਦੇ ਮਾਮਲੇ ‘ਚ ਹਾਈਕੋਰਟ ਨੇ ਦਿੱਤੀ ਜ਼ਮਾਨਤ

ਸਤਲੋਕ ਆਸ਼ਰਮ ਦੇ ਮੁਖੀ ਰਾਮਪਾਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਦੇਸ਼ਧ੍ਰੋਹ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮਪਾਲ ਨੂੰ ਜ਼ਮਾਨਤ ਮਿਲ ਗਈ ਹੈ। ਇਸ ਕੇਸ ਵਿਚ ਰਾਮਪਾਲ 11 ਸਾਲ 4 ਮਹੀਨੇ ਤੇ 20 ਦਿਨ ਤੋਂ ਹਿਸਾਰ ਜੇਲ੍ਹ ਵਿਚ ਬੰਦ ਹੈ। ਉਹ ਅੱਜ ਜੇਲ੍ਹ ਤੋਂ ਬਾਹਰ ਆ ਸਕਦਾ ਹੈ।
ਹਿਸਾਰ ਸੈਂਟਰਲ ਜੇਲ੍ਹ-2 ਦੇ ਸੁਪਰਡੈਂਟ ਉਮੇਸ਼ ਕੁਮਾਰ ਨੇ ਦੱਸਿਆ ਕਿ ਹਾਈਕੋਰਟ ਦੇ ਜ਼ਮਾਨਤ ਆਰਡਰ ਸਬੰਧਤ ਕੋਰਟ ਵਿਚ ਜਾਣਗੇ। ਉਸ ਦੇ ਬਾਅਦ ਉਥੇ ਬਾਂਡ ਭਰੇ ਜਾਣਗੇ। ਫਿਰ ਆਰਡਰ ਜੇਲ੍ਹ ਆਉਣਗੇ ਤੇ ਫਿਰ ਰਾਮਪਾਲ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ।
ਸੰਤ ਰਾਮਪਾਲ ਨੂੰ 19 ਨਵੰਬਰ 2014 ਨੂੰ ਹਿਸਾਰ ਜਿਲ੍ਹੇ ਦੇ ਬਰਵਾਲਾ ਸਥਿਤ ਸਤਲੋਕ ਆਸ਼ਰਮ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਾਈਕੋਰਟ ਨੇ ਉਸ ਨੂੰ ਕੋਰਟ ਦੀ ਉਲੰਘਣ ਦਾ ਇਕ ਮਾਮਲੇ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਉਹ ਪੇਸ਼ ਨਹੀਂ ਹੋਇਆ। ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਸਮਰਥਕਾਂ ਦੀ ਝੜਪ ਹੋ ਗਈ। ਇਸ ਟਕਰਾਅ ਵਿਚ 5 ਮਹਿਲਾਵਾਂ ਤੇ ਡੇਢ ਸਾਲ ਦੇ ਬੱਚੇ ਦੀ ਮੌਤ ਹੋਈ ਸੀ। ਇਸੇ ਮਾਮਲੇ ਵਿਚ ਰਾਮਪਾਲ &lsquoਤੇ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ।