ਚੀਨ ਦੀ ‘ਰੋਬੋਟ ਕੁੱਤੇ’ ਫੌਜ: ਭਵਿੱਖ ਦੇ ਯੁੱਧ ਦੀ ਨਵੀਂ ਰਣਨੀਤੀ

ਬੀਜਿੰਗ : ਚੀਨ ਤੇਜ਼ੀ ਨਾਲ ਬਿਨਾਂ ਇਨਸਾਨ ਵਾਲੀ ਆਧੁਨਿਕ ਫੌਜ ਤਿਆਰ ਕਰ ਰਿਹਾ ਹੈ, ਜਿਸ ਵਿੱਚ ਰੋਬੋਟ ਕੁੱਤੇ ਵੀ ਸ਼ਾਮਲ ਹੋਣਗੇ।ਇਹ ਰੋਬੋਟ ਕੁੱਤੇ ਭੇੜੀਆਂ ਦੇ ਝੁੰਡ ਵਾਂਗ ਇੱਕਠੇ ਹੋ ਕੇ ਹਮਲਾ ਕਰਨ ਦੀ ਤਾਕਤ ਰੱਖਦੇ ਹਨ। ਇਹ ਰੋਬੋਟ ਡਰੋਨ ਨਾਲ ਮਿਲ ਕੇ ਗੁੰਝਲਦਾਰ ਸੈਨਿਕ ਮਿਸ਼ਨ ਪੂਰੇ ਕਰ ਸਕਦੇ ਹਨ। ਵੱਖ-ਵੱਖ ਕੰਮਾਂ ਲਈ ਤਿਆਰ ਕੀਤੇ ਗਏ ਇਹ ਰੋਬੋਟ ਨਿਗਰਾਨੀ, ਹਮਲਾ ਅਤੇ ਸਹਾਇਤਾ ਦੀ ਭੂਮਿਕਾ ਨਿਭਾਉਂਦੇ ਹਨ। ਏਆਈ ਤਕਨਾਲੋਜੀ ਨਾਲ ਲੈਸ ਇਹ ਸਿਸਟਮ ਆਪਣੇ ਆਪ ਫੈਸਲੇ ਲੈ ਸਕਦੇ ਹਨ ਅਤੇ ਆਪਸੀ ਜਾਣਕਾਰੀ ਸਾਂਝੀ ਕਰਦੇ ਹਨ। ਮਾਹਿਰਾਂ ਮੁਤਾਬਕ, ਇਹ &lsquoਵੁਲਫ ਪੈਕ&rsquo ਮਾਡਲ ਭਵਿੱਖ ਦੇ ਯੁੱਧ ਦਾ ਨਵਾਂ ਰੂਪ ਬਣ ਸਕਦਾ ਹੈ।