ਮੈਥਿਊ ਪੈਰੀ ਮੌਤ ਮਾਮਲੇ ''ਚ ਭਾਰਤੀ ਮੂਲ ਦੀ ਮਹਿਲਾ ਨੂੰ 15 ਸਾਲ ਕੈਦ ਦੀ ਸਜ਼ਾ

ਲਾਸ ਐਂਜਲਿਸ : ਹਾਲੀਵੁੱਡ ਦੇ ਮਸ਼ਹੂਰ ਟੀਵੀ ਸ਼ੋਅ &lsquoਫ੍ਰੈਂਡਜ਼&rsquo ਦੇ ਅਦਾਕਾਰ Matthew Perry ਦੀ ਮੌਤ ਨਾਲ ਜੁੜੇ ਡਰੱਗਸ ਮਾਮਲੇ ਵਿੱਚ ਅਦਾਲਤ ਨੇ ਭਾਰਤੀ ਮੂਲ ਦੀ ਮਹਿਲਾ ਜਸਵੀਨ ਸੰਘਾ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਜਸਵੀਨ ਨੂੰ &lsquoਕੇਟਾਮਾਈਨ ਕਵੀਨ&rsquo ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ।
ਜਸਵੀਨ ਸੰਘਾ ਨੇ ਪਿਛਲੇ ਸਾਲ ਸਤੰਬਰ ਵਿੱਚ ਪੰਜ ਦੋਸ਼ਾਂ ਨੂੰ ਕਬੂਲ ਕੀਤਾ ਸੀ, ਜਿਨ੍ਹਾਂ ਵਿੱਚ ਕੇਟਾਮਾਈਨ ਵੇਚਣ ਦਾ ਦੋਸ਼ ਵੀ ਸ਼ਾਮਿਲ ਸੀ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਇਹ ਨਸ਼ੀਲਾ ਪਦਾਰਥ ਮੈਥਿਊ ਪੈਰੀ ਦੀ ਮੌਤ ਦਾ ਮੁੱਖ ਕਾਰਨ ਬਣਿਆ। ਕੇਟਾਮਾਈਨ ਇੱਕ ਬੇਹੋਸ਼ੀ ਦੀ ਦਵਾਈ ਹੈ, ਜਿਸਦਾ ਇਸਤੇਮਾਲ ਸਿਰਫ਼ ਡਾਕਟਰੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ।
ਮੈਥਿਊ ਪੈਰੀ ਅਕਤੂਬਰ 2023 ਵਿੱਚ ਆਪਣੇ ਘਰ ਦੇ ਹਾਟ ਟਬ ਵਿੱਚ ਮ੍ਰਿਤ ਮਿਲੇ ਸਨ। ਜਾਂਚ ਵਿੱਚ ਪੁਸ਼ਟੀ ਹੋਈ ਕਿ ਉਨ੍ਹਾਂ ਦੀ ਮੌਤ ਕੇਟਾਮਾਈਨ ਦੇ ਓਵਰਡੋਜ਼ ਕਾਰਨ ਹੋਈ।
ਸਰਕਾਰੀ ਵਕੀਲਾਂ ਅਨੁਸਾਰ, ਨਾਰਥ ਹਾਲੀਵੁੱਡ ਵਿੱਚ ਜਸਵੀਨ ਦਾ ਘਰ ਡਰੱਗਸ ਸਪਲਾਈ ਦਾ ਕੇਂਦਰ ਬਣਿਆ ਹੋਇਆ ਸੀ। ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਆਪਣੀਆਂ ਕਰਤੂਤਾਂ ਲਈ ਕੋਈ ਪਛਤਾਵਾ ਨਹੀਂ ਦਿਖਾਇਆ, ਇਸ ਲਈ ਸਖ਼ਤ ਸਜ਼ਾ ਦੇਣਾ ਲਾਜ਼ਮੀ ਸੀ।