ਰੂਸ-ਯੂਕਰੇਨ ਜੰਗ 'ਚ ਹੁਣ ਤਕ ਮਾਰੇ ਗਏ 32 ਭਾਰਤੀ ਨੌਜਵਾਨ

ਮਾਸਕੋ : ਅਮਰੀਕਾ ਤੇ ਇਰਾਨ ਵਿਚਾਲੇ ਪਿਛਲੇ 40 ਦਿਨਾਂ ਤੋਂ ਚਲਦੀ ਆ ਰਹੀ ਭਿਆਨਕ ਜੰਗ &rsquoਤੇ ਆਖ਼ਰਕਾਰ 14 ਦਿਨਾਂ ਲਈ ਰੋਕ ਲੱਗ ਗਈ ਹੈ ਪਰ ਪਿਛਲੇ ਕਰੀਬ 4 ਸਾਲਾਂ ਤੋਂ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਹਾਲੇ ਵੀ ਚਲਦੀ ਜਾ ਰਹੀ ਹੈ। ਭਾਰਤੀ ਨੌਜਵਾਨ, ਜਿਨ੍ਹਾਂ ਨੂੰ ਇੱਥੋਂ ਰੂਸ &rsquoਚ ਨੌਕਰੀ ਦੇਣ ਦਾ ਝਾਂਸਾ ਦੇ ਕੇ ਲਿਜਾਇਆ ਗਿਆ ਸੀ, ਨੂੰ ਜ਼ਬਰਦਸਤੀ ਯੂਕ੍ਰੇਨ ਵਿਰੁਧ ਜੰਗ &rsquoਚ ਧੱਕ ਦਿਤਾ ਗਿਆ।

ਇਸ ਜੰਗ &rsquoਚ ਹੁਣ ਤਕ ਰੂਸੀ ਫ਼ੌਜ ਵਲੋਂ ਲੜ ਰਹੇ 32 ਭਾਰਤੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦਸਿਆ ਕਿ 35 ਹੋਰ ਭਾਰਤੀਆਂ ਨੂੰ ਰੂਸੀ ਫ਼ੌਜ ਤੋਂ ਮੁਕਤ ਕਰਵਾਉਣ ਅਤੇ ਵਾਪਸ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀਆਂ ਅਨੁਸਾਰ ਭਾਰਤੀ ਨਾਗਰਿਕਾਂ ਨੂੰ ਅਜੇ ਵੀ ਏਜੰਟਾਂ ਵਲੋਂ ਕਈ ਬਹਾਨਿਆਂ ਨਾਲ ਲਾਲਚ ਦਿਤਾ ਜਾ ਰਿਹਾ ਹੈ।

ਇਨ੍ਹਾਂ ਵਿਚ ਮੋਟੀਆਂ ਤਨਖ਼ਾਹਾਂ, ਭਾਰੀ ਬੋਨਸ ਅਤੇ ਰੂਸੀ ਨਾਗਰਿਕਤਾ ਦਿਵਾਉਣ ਦੇ ਝੂਠੇ ਵਾਅਦੇ ਸ਼ਾਮਲ ਹਨ। ਭਾਰਤੀ ਨਾਗਰਿਕਾਂ ਦੀ ਰੂਸੀ ਫ਼ੌਜ ਵਿਚ ਭਰਤੀ ਨਵੀਂ ਦਿੱਲੀ ਅਤੇ ਮਾਸਕੋ ਦੇ ਮਜ਼ਬੂਤ ਸਬੰਧਾਂ ਵਿਚ ਇਕ ਵੱਡੀ ਰੁਕਾਵਟ ਬਣੀ ਹੋਈ ਹੈ। ਭਾਰਤ ਸਰਕਾਰ ਨੇ ਕਈ ਵਾਰ ਰੂਸ ਕੋਲ ਇਹ ਮੁੱਦਾ ਉਠਾਇਆ ਹੈ ਕਿ ਭਾਰਤੀਆਂ ਨੂੰ ਜੰਗ ਦੇ ਮੈਦਾਨ ਵਿਚੋਂ ਤੁਰਤ ਵਾਪਸ ਭੇਜਿਆ ਜਾਵੇ।