“ਜੇ ਜੰਗਬੰਦੀ ਤੋੜੀ ਗਈ ਤਾਂ ਹਮਲੇ ਪਹਿਲਾ ਨਾਲੋਂ ਜ਼ਿਆਦਾ ਹੋਣਗੇ ਸ਼ਕਤੀਸ਼ਾਲੀ’-ਟਰੰਪ ਨੇ ਈਰਾਨ ਨੂੰ ਦਿੱਤੀ ਧਮਕੀ

ਇਕ ਮਹੀਨੇ ਤੋਂ ਵਧ ਸਮੇਂ ਤੋਂ ਜਾਰੀ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚ ਤਣਾਅਪੂਰਨ ਜੰਗ ਹੁਣ ਅਜਿਹੇ ਮੋੜ &lsquoਤੇ ਆ ਗਈ ਹੈ ਜਿਥੇ ਜੰਗ ਤੇ ਸ਼ਾਂਤੀ ਦੋਵਾਂ ਦੀਆਂ ਸੰਭਾਵਨਾਵਾਂ ਨਾਲ-ਨਾਲ ਚੱਲ ਰਹੀਆਂ ਹਨ। ਵਿਚ-ਵਿਚ ਸੀਜ਼ਫਾਇਰ ਦੀ ਗੱਲ ਜ਼ਰੂਰ ਸਾਹਮਣੇ ਆਈ ਪਰ ਹਮਲਿਆਂ ਦਾ ਸਿਲਸਿਲਾ ਪੂਰੀ ਤਰ੍ਹਾਂ ਰੁਕਿਆ ਨਹੀਂ ਹੈ। ਹਾਲਾਤ ਅਜੇ ਵੀ ਨਾਜ਼ੁਕ ਬਣੇ ਹੋਏ ਹਨ। ਇਸੇ ਵਿਚ ਟਰੰਪ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਟਰੰਪ ਨੇ ਈਰਾਨ ਨੂੰ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇ ਜੰਗਬੰਦੀ ਤੋੜੀ ਗਈ ਤਾਂ ਈਰਾਨ &lsquoਤੇ ਮੁੜ ਹਮਲੇ ਹੋਣਗੇ ਤੇ ਇਸ ਵਾਰ ਪਹਿਲਾਂ ਨਾਲੋਂ ਹਮਲੇ ਜ਼ਿਆਦਾ ਸ਼ਕਤੀਸ਼ਾਲੀ ਹੋਣਗੇ। ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕ੍ਰੇਟਰੀ ਕੈਰੋਲੀਨ ਲੇਵਿਟ ਨੇ ਦੱਸਿਆ ਕਿ ਟਰੰਪ ਦੀ ਪਹਿਲ ਇਸ ਸਮੇਂ ਖੇਤਰ ਵਿਚ ਸਥਿਰਤਾ ਬਹਾਲ ਕਰਨਾ ਹੈ। ਖਾਸ ਤੌਰ &lsquoਤੇ ਸਟ੍ਰੇਟ ਆਫ ਹੋਰਮੁਜ਼ ਨੂੰ ਲੈ ਕੇ ਅਮਰੀਕਾ ਬੇਹੱਦ ਅਲਰਟ ਹੈ। ਇਹ ਸਮੁੰਦਰੀ ਰਸਤਾ ਵਿਸ਼ਵ ਤੇਲ ਸਪਲਾਈ ਲਈ ਬੇਹੱਦ ਖਾਸ ਮੰਨਿਆ ਜਾਂਦਾ ਹੈ ਤੇ ਅਮਰੀਕਾ ਚਾਹੁੰਦਾ ਹੈ ਕਿ ਇਥੋਂ ਲੰਘਣ ਵਾਲੇ ਤੇਲ ਟੈਂਕਰਾਂ ਤੇ ਹੋਰ ਜਹਾਜ਼ਾਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਜਾਣ ਦਿੱਤਾ ਜਾਵੇ। ਹਾਲਾਂਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਆਸਾਨ ਨਹੀਂ ਦਿਖ ਰਿਹਾ।
ਇਹ ਵੀ ਖਬਰ ਹੈ ਕਿ ਟਰੰਪ ਨੇ ਈਰਾਨ ਦੇ 10 ਨੁਕਾਤੀ ਪ੍ਰਸਤਾਵ ਨੂੰ ਨਾ ਮਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਸਤਾਵ ਕੂੜੇਦਾਨ ਵਿਚ ਸੁੱਟ ਦਿੱਤਾ ਗਿਆ ਤੇ ਇਸ ਨੂੰ ਸਵੀਕਾਰ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ। ਉਨ੍ਹਾਂ ਮੁਤਾਬਕ ਈਰਾਨ ਵੱਲੋਂ ਜੋ ਪ੍ਰਸਤਾਵ ਆਇਆ ਹੈ ਉਸ ਨੂੰ ਸਿਰਫ ਗੱਲਬਾਤ ਦੇ ਇਕ ਵਿਵਹਾਰਕ ਆਧਾਰ ਵਜੋਂ ਦੇਖਿਆ ਜਾ ਰਿਹਾ ਹੈ ਨਾ ਕਿ ਕਿਸੇ ਤਰ੍ਹਾਂ ਦੀ ਸਹਿਮਤੀ ਵਜੋਂ।