ਸ੍ਰੀ ਆਨੰਦਪੁਰ ਸਾਹਿਬ ‘ਹੈਰੀਟੇਜ ਸਟ੍ਰੀਟ’ ਪ੍ਰਾਜੈਕਟ ਠੰਢੇ ਬਸਤੇ ’ਚ

ਪੰਜਾਬ ਦੇ ਸੈਰ-ਸਪਾਟਾ ਵਿਭਾਗ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ &lsquoਹੈਰੀਟੇਜ ਸਟ੍ਰੀਟ&rsquo ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਹੈ। ਸੂਤਰਾਂ ਨੇ &lsquoਟ੍ਰਿਬਿਊਨ&rsquo ਪ੍ਰਕਾਸ਼ਨ ਸਮੂਹ ਨੂੰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਪੀ ਸੀ) ਵੱਲੋਂ ਪ੍ਰਾਜੈਕਟ ਦੇ ਮੂਲ ਸੰਕਲਪ ਵਿੱਚ ਵੱਡੀਆਂ ਤਬਦੀਲੀਆਂ ਦੀ ਮੰਗ ਕੀਤੇ ਜਾਣ ਤੋਂ ਬਾਅਦ ਵਿਭਾਗ ਨੇ ਇਸ ਨੂੰ ਠੱਪ ਕਰਨ ਦਾ ਫ਼ੈਸਲਾ ਕੀਤਾ ਹੈ।
ਐੱਸ ਜੀ ਪੀ ਸੀ ਅਧਿਕਾਰੀਆਂ ਨੇ ਮੰਗ ਕੀਤੀ ਸੀ ਕਿ ਹੈਰੀਟੇਜ ਸਟ੍ਰੀਟ ਵਿੱਚ ਉਲੀਕੇ ਗਏ ਪ੍ਰਵੇਸ਼ ਦੁਆਰ ਨੂੰ ਹਟਾ ਦਿੱਤਾ ਜਾਵੇ। ਉਨ੍ਹਾਂ ਦੀ ਦਲੀਲ ਸੀ ਕਿ ਇਹ ਗੇਟ ਮੁੱਖ ਸੜਕ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨਾਂ ਵਿੱਚ ਅੜਿੱਕਾ ਬਣੇਗਾ। ਸ਼੍ਰੋਮਣੀ ਕਮੇਟੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ &rsquoਤੇ ਸਫ਼ੈਦ ਸੰਗਮਰਮਰ ਵਿਛਾਉਣ ਦੇ ਵੀ ਖ਼ਿਲਾਫ਼ ਸੀ। ਐੱਸ ਜੀ ਪੀ ਸੀ ਅਧਿਕਾਰੀ ਚਾਹੁੰਦੇ ਹਨ ਸੀ ਕਿ ਤਖ਼ਤ ਸਾਹਿਬ ਨੂੰ ਜਾਣ ਵਾਲੀ ਸੜਕ ਪਹਿਲਾਂ ਵਾਂਗ ਵਾਹਨਾਂ ਦੀ ਆਵਾਜਾਈ ਦੇ ਯੋਗ ਬਣੀ ਰਹੇ ਅਤੇ ਇਸ ਨੂੰ ਪੈਦਲ ਮਾਰਗ ਵਿੱਚ ਨਾ ਬਦਲਿਆ ਜਾਵੇ। ਇਨ੍ਹਾਂ ਸੱਭਿਆਚਾਰਕ ਅਤੇ ਤਕਨੀਕੀ ਇਤਰਾਜ਼ਾਂ ਕਾਰਨ ਸੈਰ-ਸਪਾਟਾ ਵਿਭਾਗ ਨੇ ਫ਼ਿਲਹਾਲ ਇਸ ਅਹਿਮ ਪ੍ਰਾਜੈਕਟ ਨੂੰ ਅੱਗੇ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ।