ਲੈਬਨਾਨ ’ਤੇ ਹਮਲੇ ਜਾਰੀ ਰਹੇ ਤਾਂ ਅਮਰੀਕਾ ਨਾਲ ਗੱਲਬਾਤ ਨਹੀਂ: ਇਰਾਨ

ਤਹਿਰਾਨ: ਇਰਾਨ ਨੇ ਸੰਕੇਤ ਦਿੱਤਾ ਹੈ ਕਿ ਜੇ ਇਜ਼ਰਾਈਲ ਵੱਲੋਂ ਲੈਬਨਾਨ &rsquoਤੇ ਹਮਲੇ ਨਹੀਂ ਰੁਕੇ, ਤਾਂ ਉਹ ਅਮਰੀਕਾ ਨਾਲ ਹੋਣ ਵਾਲੀ ਗੱਲਬਾਤਾ ਨੂੰ ਰੋਕ ਸਕਦਾ ਹੈ। ਇਹ ਮੀਟਿੰਗ ਇਸਲਾਮਾਬਾਦ ਵਿੱਚ ਹੋਣੀ ਸੀ।ਮੀਡੀਆ ਰਿਪੋਰਟਾਂ ਮੁਤਾਬਕ, ਜੰਗਬੰਦੀ ਦੇ ਬਾਵਜੂਦ ਲੈਬਨਾਨ ਵਿੱਚ ਜਾਰੀ ਹਮਲਿਆਂ ਕਾਰਨ ਇਹ ਗੱਲਬਾਤ ਟਲ ਸਕਦੀ ਹੈ। ਇਸ ਨਾਲ ਮੱਧ ਪੂਰਬ ਵਿੱਚ ਤਣਾਅ ਘਟਾਉਣ ਲਈ ਕੀਤੇ ਜਾ ਰਹੇ ਕੂਟਨੀਤਿਕ ਯਤਨਾਂ ਨੂੰ ਝਟਕਾ ਲੱਗ ਸਕਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਾਲੇ ਗੱਲਬਾਤ ਦੀ ਯੋਜਨਾ ਬਣੀ ਸੀ। ਹੁਣ ਇਹ ਸਥਿਤੀ ਖੇਤਰ ਵਿੱਚ ਅਮਨ ਪ੍ਰਕਿਰਿਆ ਲਈ ਚੁਣੌਤੀ ਬਣ ਗਈ ਹੈ।