ਮਿਲੇਨੀਆ ਟਰੰਪ ਨੇ ਜੈਫਰੀ ਐਪਸਟੀਨ ਨਾਲ ਰਿਸ਼ਤੇ ਦੇ ਦੋਸ਼ ਨਕਾਰੇ

ਵਾਸ਼ਿੰਗਟਨ: ਅਮਰੀਕਾ ਦੀ ਪਹਿਲੀ ਮਹਿਲਾ ਮਿਲੇਨੀਆ ਟਰੰਪ ਨੇ ਜੈਫਰੀ ਐਪਸਟੀਨ ਨਾਲ ਕਿਸੇ ਵੀ ਤਰ੍ਹਾਂ ਦੇ ਰਿਸ਼ਤੇ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ। ਵਾਈਟ ਹਾਊਸ ਤੋਂ ਦਿੱਤੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਇਹ ਦਾਅਵੇ ਝੂਠੇ ਅਤੇ ਬਦਨਾਮ ਕਰਨ ਵਾਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਘਿਸਲੇਨ ਮੈਕਸਵੈਲ ਨਾਲ ਉਨ੍ਹਾਂ ਦੀ ਸਿਰਫ਼ ਆਮ ਜਾਣ-ਪਛਾਣ ਸੀ ਅਤੇ ਕਦੇ ਕੋਈ ਨਿੱਜੀ ਸਬੰਧ ਨਹੀਂ ਰਿਹਾ।