ਹੋਰਮੁਜ਼ ‘ਚ ਟੈਕਸ ਵਸੂਲੀ ਨੂੰ ਲੈ ਕੇ ਈਰਾਨ ‘ਤੇ ਭੜਕੇ ਟਰੰਪ, ਕਿਹਾ- ‘ਇਹ ਉਹ ਸਮਝੌਤਾ ਨਹੀਂ ਜੋ ਅਸੀਂ ਕੀਤਾ ਹੈ’

ਅਮਰੀਕਾ ਤੇ ਈਰਾਨ ਵਿਚਾਲੇ ਤਣਾਅ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਸੀਜ਼ਫਾਇਰ ਦੇ ਵਿਚਾਲੇ ਹਮਲਿਆਂ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸੇ ਦਰਮਿਆਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੰਗਬੰਦੀ ਦੇ 24 ਘੰਟਿਆਂ ਦੇ ਅੰਦਰ ਇੱਕ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਟਰੰਪ ਨੇ ਈਰਾਨ ਨੂੰ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ &lsquoਤੇ ਕੋਈ ਟੋਲ ਨਾ ਲਗਾਉਣ ਲਈ ਕਿਹਾ। ਟਰੰਪ ਨੇ ਇਹ ਵੀ ਕਿਹਾ ਕਿ ਬਹੁਤ ਜਲਦੀ ਤੁਸੀਂ ਤੇਲ ਦਾ ਪ੍ਰਵਾਹ ਦੇਖੋਗੇ, ਭਾਵੇਂ ਈਰਾਨ ਮਦਦ ਕਰਦਾ ਹੈ ਜਾਂ ਨਹੀਂ।
ਟਰੰਪ ਨੇ ਈਰਾਨ ਦੇ ਨਾਲ ਹੋਈ ਜੰਗਬੰਦੀ &lsquoਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਉਹ ਸਮਝੌਤਾ ਨਹੀਂ ਹੈ ਜੋ ਅਸੀਂ ਕੀਤਾ ਹੈ ਤੇ ਉਹ ਹੋਰਮੁਜ਼ ਸਟ੍ਰੇਟ ਤੋਂ ਤੇਲ ਦੀ ਆਵਾਜਾਈ ਨੂੰ ਠੀਕ ਤਰੀਕੇ ਨਾਲ ਸੰਭਾਲਣ ਵਿਚ ਅਸਫਲ ਰਿਹਾ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ &lsquoਤੇ ਪੋਸਟ ਕਰਦੇ ਹੋਏ ਕਿਹਾ ਕਿ ਈਰਾਨ ਇਸ ਹਮਲੇ ਵਿਚ ਬਹੁਤ ਖਰਾਬ ਕੰਮ ਕਰ ਰਿਹਾ ਹੈ।
ਟਰੰਪ ਦੀ ਇਹ ਟਿੱਪਣੀ ਉਨ੍ਹਾਂ ਖਬਰਾਂ ਦੇ ਬਾਅਦ ਆਈ ਹੈ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਈਰਾਨ ਹੋਰਮੁਜ਼ ਤੋਂ ਲੰਘਣ ਵਾਲੇ ਟੈਂਕਰਾਂ ਤੋਂ ਟੈਕਸ ਵਸੂਲ ਰਿਹਾ ਹੈ। ਉਨ੍ਹਾਂ ਸਾਫ ਸ਼ਬਦਾਂ ਵਿਚ ਕਿਹਾ ਕਿ ਈਰਾਨ ਨੂੰ ਇੰਝ ਨਹੀਂ ਕਰਨਾ ਚਾਹੀਦਾ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਈਰਾਨ ਸਮਝੌਤਾ ਤੋੜਨ ਦੀ ਕੋਸ਼ਿਸ਼ ਨਾ ਕਰੇ। ਜਦੋਂ ਤੱਕ ਕੋਈ ਠੋਸ ਸਹਿਮਤੀ ਨਹੀਂ ਬਣ ਜਾਂਦੀ ਅਮਰੀਕੀ ਫੌਜ ਈਰਾਨ ਦੇ ਆਸ-ਪਾਸ ਹੀ ਰਹੇਗੀ। ਦੱਸ ਦੇਈਏ ਕਿ ਈਰਾਨ ਦੇ ਅਮਰੀਕਾ ਵਿਚ ਜੰਗਬੰਦੀ ਦੀ ਤਿਆਰੀ ਚੱਲ ਰਹੀ ਹੈ। ਦੋਵੇਂ ਦੇਸ਼ਾਂ ਨੇ ਦੋ ਹਫਤਿਆਂ ਦੇ ਅਸਥਾਈ ਜੰਗਬੰਦੀ &lsquoਤੇ ਸਹਿਮਤੀ ਪ੍ਰਗਟਾਈ ਹੈ ਪਰ ਸ਼ਰਤਾਂ ਨੂੰ ਲੈ ਕੇ ਮਤਭੇਦ ਬਣੇ ਹੋਏ ਹਨ। ਈਰਾਨ ਨੇ ਪ੍ਰਤੀਬੰਧਾਂ ਵਿਚ ਰਾਹਤ ਤੇ ਹੋਰਮੁਜ਼ ਸਟ੍ਰੇਟ &lsquoਤੇ ਕੰਟਰੋਲ ਸਣ 10 ਮੰਗਾਂ ਰੱਖੀਆਂ ਹਨ ਜਦੋਂ ਅਮਰੀਕਾ ਦਾ 15 ਬਿੰਦੂਆਂ ਵਾਲਾ ਵੱਖਰਾ ਪ੍ਰਸਤਾਵ ਹੈ।