ਕੈਲਗਰੀ ਦੀ ਪੰਜਾਬਣ ਡਾਕਟਰ ਨੂੰ ਵੱਡਾ ਝਟਕਾ: ਡੇਢ ਕਰੋੜ ਜੁਰਮਾਨਾ ਤੇ ਪੰਜ ਸਾਲ ਲਈ ਲਾਇਸੰਸ ਰੱਦ

ਵਿਦੇਸ਼ਾਂ ਤੋਂ ਕੱਚੇ ਕਾਮੇ ਸੱਦਣ ਦੀ ਕੀਤੀ ਗਈ ਜਾਅਲਸਾਜੀ ਫੜੇ ਜਾਣ &rsquoਤੇ ਕੈਲਗਰੀ ਦੀ ਦੰਦਾਂ ਦੀ ਡਾਕਟਰ (ਡੈਂਟਿਸਟ) ਵਿਰੁੱਧ ਕਾਰਵਾਈ ਕਰਦਿਆਂ ਸਬੰਧਤ ਟ੍ਰਿਬਿਊਨਲ ਨੇ ਉਸਨੂੰ 2 ਲੱਖ 16 ਹਜ਼ਾਰ ਡਾਲਰ ਜੁਰਮਾਨਾ ਕਰਦੇ ਹੋਏ, ਉਸਦਾ ਡਾਕਟਰੀ ਲਾਇਸੰਸ ਪੰਜ ਸਾਲਾਂ ਲਈ ਰੱਦ ਕਰ ਦਿੱਤਾ ਹੈ। ਐਡਮਿੰਟਨ &rsquoਚ ਪੰਜਾਬੀ ਮਾਪਿਆਂ ਦੇ ਘਰ ਜਨਮੀ ਸੁਮੀਤ ਕੌਰ ਗਿੱਲ ਤੇ ਦੋਸ਼ ਲੱਗੇ ਕਿ ਉਸਨੇ ਅਵਾਸ ਵਿਭਾਗ ਦੇ ਸਿਸਟਮ ਨਾਲ ਧੋਖਾ ਕਰਕੇ ਕਈ ਅਸਥਾਈ ਵਿਦੇਸ਼ੀ ਕਾਮੇ ਕੈਨੇਡਾ ਸੱਦੇ, ਜਦੋਂਕਿ ਉਸ ਕੋਲ ਅਜਿਹਾ ਕੋਈ ਅਧਿਕਾਰ ਹੈ ਹੀ ਨਹੀਂ ਸੀ। ਦੋ ਸਾਲ ਲੰਮੀ ਸੁਣਵਾਈ ਦੌਰਾਨ ਡਾਕਟਰ ਸਾਹਿਬਾ ਨੇ ਆਪਣੇ ਆਪ ਨੂੰ ਠੀਕ ਸਾਬਤ ਕਰਨ ਦੇ ਯਤਨ ਕੀਤੇ, ਜਿੰਨਾਂ ਨੂੰ ਟ੍ਰਿਬਿਊਨਲ ਨੇ ਰੱਦ ਕਰਦਿਆਂ ਕਿਹਾ ਕਿ ਸਿਸਟਮ ਨਾਲ ਜਾਅਲਸਾਜ਼ੀ ਕਰਨ ਕਰਕੇ ਉਹ ਕਿਸੇ ਲਿਹਾਜ ਦੀ ਹੱਕਦਾਰ ਨਹੀਂ। ਜਾਣਕਾਰੀ ਅਨੁਸਾਰ ਪੇਸ਼ੇ ਵਜੋਂ ਉਹ ਦੰਦਾ ਦੀ ਡਾਕਟਰ ਹੁੰਦੇ ਹੋਏ ਉਸਨੇ ਅਸਥਾਈ ਵਿਦੇਸ਼ੀ ਕਾਮੇ (ਟੈਂਪਰੇਰੀ ਫੌਰਨ ਵਰਕਰ ਸਕੀਮ) ਦਾ ਰੱਜ ਕੇ ਦੁਰ-ਉਪਯੋਗ ਕੀਤਾ।